- News Hunt Daily Evening E-Paper - August 7, 2022
- News Hunt Daily Evening E-Paper - August 7, 2022
- सिर्फ एक ही प्लान के अंदर Free में देखें Netflix, Amazon Prime Video व Disney Plus Hotstar, जानिए कैसे ? - August 6, 2022
ਪਠਾਨਕੋਟ 29 ਅਪ੍ਰੈਲ (ਨਿਊਜ਼ ਹੰਟ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤਹਿਤ ਗਵਰਨਿੰਗ ਕਾਂਉਸਲਿੰਗ ਸਬੰਧੀ ਅੱਜ ਮਿਤੀ 29-04-2022 ਨੂੰ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ ਚੰਦਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਦਾ ਉਦੇਸ ਵਿਭਾਗ ਵਲੋਂ ਪ੍ਰਾਪਤ ਹੋਏ ਨਵੇਂ ਟਾਰਗਟ ਅਤੇ ਨਾਲ ਹੀ ਉਹਨਾਂ ਆਏ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਰੋਸਟਰ ਮੁਤਾਬਿਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਡਿਉਟੀ ਦੇਣ ਅਤੇ ਹਾਜਰੀ ਯਕੀਨੀ ਬਣਾਉਣ।
ਇਸ ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸਨਰ ਵਲੋਂ ਬਾਗਬਾਨੀ ਵਿਭਾਗ ਨਾਲ ਮਧੂ ਮੱਖੀ ਦੇ ਧੰਧੇ ਨੂੰ ਕਿਵੇਂ ਪ੍ਰਫੂਲਤਾ ਕੀਤਾ ਜਾ ਸਕੇ ਸਬੰਧੀ ਵਿਚਾਰ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਜਗ੍ਹਾ ਤੇ ਆਰਮੀ ਵਿਚ ਭਰਤੀ ਲਈ ਬੱਚਿਆਂ ਨੂੰ ਪ੍ਰੋਸਾਹਿਤ ਕਰਨ ਲਈ ਟੇ੍ਰਨਿੰਗ ਸੈਂਟਰ ਖੋਲੇ ਜਾਣਗੇ।ਜਿਸ ਦਾ ਸਿੱਧਾ ਫਾਇਦਾ ਬੱਚਿਆਂ ਨੂੰ ਹੋਵੇਗਾ।ਏ.ਡੀ.ਸੀ ਵਲੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਗਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਰੋਸਟਰ ਬਣਾ ਕੇ ਹਰ ਰੋਜ 40 ਵਿਦਿਆਰਥੀਆਂ ਦੀ ਵਿਜਟ ਕਰਵਾਈ ਜਾਵੇ ਤਾਂ ਜੋ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਉਹਨਾ ਦੀ ਕੈਰੀਅਰ ਕਾਂਉਸਲਿੰਗ ਕੀਤੀ ਜਾਵੇ। ਮੀਟਿੰਗ ਵਿਚ ਗੁਰਿੰਦਰ ਸਿੰਘ, ਸੁਰਿੰਦਰ ਡੇਵਿਲ, ਅਸਵਨੀ ਕੁਮਾਰ, ਡਾ: ਜਤਿੰਦਰ, ਰਕੇਸ ਕੁਮਾਰ, ਵਿਜੇ ਕੁਮਾਰ, ਜਸਵੰਤ ਸਿੰਘ ਰੂਬੀ ਸੈਣੀ ਆਦਿ ਮੋਜੂਦ ਸਨ।