ਡਿਪਟੀ ਕਮਿਸ਼ਨਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 20 ਓਪਰੇਟਰਾਂ ਦਾ ਸਨਮਾਨ ਕਿਹਾ, ਇਨ੍ਹਾਂ ਓਪਰੇਟਰਾਂ ਦੇ ਠੋਸ ਯਤਨਾਂ ਸਦਕਾ ਜਲੰਧਰ ਇਸ ਯੋਜਨਾ ਵਿੱਚ ਮੋਹਰੀ ਜ਼ਿਲ੍ਹੇ ਵਜੋਂ ਉਭਰਿਆ |

जालंधर पंजाब

ਜਲੰਧਰ, 26 ਮਈ- ( ਨਿਊਜ਼ ਹੰਟ )

ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਕਾਰਡ ਬਣਾਉਣ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਓਪਰੇਟਰਾਂ ਨੂੰ ਇਨਾਮ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਅਜਿਹੇ 20 ਓਪਰੇਟਰਾਂ ਨੂੰ ਸਨਮਾਨਿਤ ਕੀਤਾ।

 ਡਿਪਟੀ ਕਮਿਸ਼ਨਰ ਨੇ ਓਪਰੇਟਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਠੋਸ ਯਤਨਾਂ ਸਦਕਾ ਜਲੰਧਰ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕਰ ਕੇ ਸੂਬੇ ਵਿੱਚੋਂ ਮੋਹਰੀ ਜ਼ਿਲ੍ਹਾ ਬਣ ਕੇ ਉੱਭਰਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਵੱਲੋਂ ਕੁੱਲ ਲਾਭਪਾਤਰੀਆਂ ਦੇ ਤਕਰੀਬਨ 87 ਪ੍ਰਤੀਸ਼ਤ ਦੀ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ, ਜਿਸ ਦੇ ਸਿੱਟੇ ਵਜੋਂ ਜ਼ਿਲ੍ਹੇ ਨੂੰ ਇਹ ਪ੍ਰਮੁੱਖ ਸਥਾਨ ਪ੍ਰਾਪਤ ਹੋਇਆ ਹੈ।

 ਡਿਪਟੀ ਕਮਿਸ਼ਨਰ ਵੱਲੋਂ ਇਨਾਮ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਓਪਰੇਟਰਾਂ ਵਿੱਚ ਸੰਗੀਤ, ਕੇਸਰ, ਵਰੁਣ, ਤਰਲੋਕ, ਅੰਜਲੀ ਭੱਟੀ, ਮਨਿੰਦਰਜੀਤ ਸਿੰਘ, ਕੁਲਦੀਪ, ਵਿਜੇਪਾਲ, ਪਰਮਜੀਤ ਸਿੰਘ, ਕੁਲਦੀਪ, ਅਕਾਸ਼ ਕੁਮਾਰ, ਸੁਖਬੀਰ ਸਿੰਘ, ਸੋਨੀਆ, ਕੁਲਦੀਪ ਕੁਮਾਰ, ਮਨਦੀਪ ਕੌਰ, ਬੂਟਾ ਸਿੰਘ, ਬਖਸ਼ੀਸ਼ ਸਿੰਘ, ਸੰਦੀਪ ਸਿੰਘ, ਜਸਵਿੰਦਰ  ਅਤੇ ਦੀਪਕ ਸ਼ਾਮਲ ਹਨ।

ਡਿਪਟੀ ਕਮਿਸ਼ਰਨ ਨੇ ਇਨ੍ਹਾਂ ਓਪਰੇਟਰਾਂ ਨੂੰ ਆਪਣੀਆਂ ਭਵਿੱਖੀ ਜ਼ਿੰਮੇਵਾਰੀਆਂ ਵਿੱਚ ਵੀ ਇਸੇ ਪੱਧਰ ਦੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੇ ਕਰੀਅਰ ਵਿੱਚ ਨਵੀਆਂ ਬੁਲੰਦੀਆਂ ਨੂੰ ਪ੍ਰਾਪਤ ਕਰ ਸਕਣ।

Leave a Reply

Your email address will not be published. Required fields are marked *