ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਨੇ ਬਦਲੀ ਵਰੁਣ ਪੂਰੀ ਦੀ ਜਿੰਦਗੀ |

पंजाब पठानकोट

ਪਠਾਨਕੋਟ, 2 ਜੂਨ 2021( ਨਿਊਜ਼ ਹੰਟ ) -ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਜ਼ਿਲੇ ਦੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਲਈ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਵਰਦਾਨ ਸਾਬਤ ਹੋ ਰਿਹਾ ਹੈ। ਬਹੁਤ ਸਾਰੇ ਬੇਰੋਜਗਾਰ ਨੋਜਵਾਨ ਜਿਨ੍ਹਾਂ ਵੱਲੋਂ ਉਪਰੋਕਤ ਦਫਤਰ ਨਾਲ ਸੰਪਰਕ ਕੀਤਾ ਅਤੇ ਹੁਣ ਚੰਗੀ ਤਨਖਾਹ ਤੇ ਨੋਕਰੀ ਪ੍ਰਾਪਤ ਕਰਕੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਅਜਿਹਾ ਹੀ ਜਿਲ੍ਹਾ ਪਠਾਨਕੋਟ ਦਾ ਨਿਵਾਸੀ ਇੱਕ ਬੇਰੋਜਗਾਰ ਨੋਜਵਾਨ ਵਰੁਣ ਪੁਰੀ ਜੋ ਇਸ ਸਮੇਂ ਨੋਕਰੀ ਪ੍ਰਾਪਤ ਕਰ ਚੁੱਕਾ ਹੈ ਅਤੇ ਕੰਮਕਾਜ ਕਰ ਰਿਹਾ ਹੈ।
ਜਾਣਕਾਰੀ ਦਿੰਦਿਆਂ ਵਰੁਣ ਪੁਰੀ  ਨਿਵਾਸੀ ਸੁਜਾਨਪੁਰ ਪਠਾਨਕੋਟ ਨੇ ਦੱਸਿਆ ਕਿ ਉਹ ਪੋਸਟ ਗਰੈਜੂਏਟ ਪਾਸ ਹੈ ਅਤੇ ਪਹਿਲਾ ਸੀ.ਐਸ.ਸੀ. ਈ-ਗਵਰਨੈੱਸ ਵਿੱਚ ਬਤੌਰ ਮੈਨੇਜਰ, ਪਠਾਨਕੋਟ ਵਿਖੇ ਕੰਮ ਕਰਦਾ ਸੀ। ਪਰ ਕੁਝ ਕਾਰਨਾਂ ਕਰਕੇ ਨੋਕਰੀ ਛੁੱਟ ਗਈ ਅਤੇ ਉਹ ਬੇਰੁਜ਼ਗਾਰ ਹੋ ਗਿਆ। ਜਿਸ ਕਾਰਨ ਕਰਕੇ ਉਸ ਨੂੰ ਆਰਥਿਕ ਪ੍ਰੇਸਾਨੀ ਦਾ ਵੀ ਸਾਹਮਣਾ ਕਰਨਾ ਪਿਆ।
ਉਸ ਨੇ ਦੱਸਿਆ ਕਿ ਘਰ ਦਾ ਇਕਲੌਤਾ ਪੁੱਤਰ ਹੋਣ ਕਾਰਨ ਘਰ ਦੀ ਸਾਰੀ ਜਿੰਮੇਵਾਰੀ ਉਸ ਉੱਪਰ ਸੀ। ਰੋਜਗਾਰ ਪ੍ਰਾਪਤੀ ਲਈ ਕਾਫੀ ਜਗ੍ਹਾ ਰੋਜ਼ਗਾਰ ਲੈਣ ਲਈ ਹੱਥ-ਪੈਰ ਮਾਰੇ, ਪਰ ਕਰੋਨਾ ਕਾਰਨ ਕਿਤੇ ਵੀ ਕੋਈ ਨੌਕਰੀ ਨਹੀਂ ਮਿਲੀ। ਘਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ, ਜਿਸ ਕਾਰਨ ਉਹ ਬਹੁਤ ਪੇਰਸ਼ਾਨ ਰਹਿਣ ਲੱਗ ਗਿਆ। ਫਿਰ ਇਕ ਦਿਨ ਉਸ ਦਾ ਸੰਪਰਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਨਾਲ ਹੋਇਆ ਅਤੇ ਆਪਣੇ ਹਾਲਾਤ ਬਾਰੇ ਅਧਿਕਾਰੀਆਂ ਨੂੰ ਦੱਸਿਆ ਅਤੇ ਨੌਕਰੀ ਦੀ ਸ਼ਖਤ ਜਰੂਰਤ ਬਾਰੇ ਦੱਸਿਆ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦੀ ਤੋਂ ਜਲਦੀ ਕੋਈ ਨੌਕਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਵੈਕੰਸੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਊਨ੍ਹਾਂ ਦੱਸਿਆ ਕਿ ਫਿਰ ਕੁੱਝ ਦਿਨਾਂ ਬਾਅਦ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਰਿਲਾਇੰਸ ਪੈਟਰੋਲ ਪੰਪ, ਪਠਾਨਕੋਟ ਵਿਖੇ ਮੈਨੇਜਰ ਦੀ ਪੋਸਟ ਲਈ ਚੋਣ ਪ੍ਰਕਿਰਿਆ ਚੱਲ ਰਹੀ ਹੈ। ਫਿਰ ਮੈਂ ਇਸ ਨੌਕਰੀ ਲਈ ਅਪਲਾਈ ਕੀਤਾ ਅਤੇ ਮੈਨੇਜਰ ਦੀ ਪੋਸਟ ਲਈ 15000/- ਤਨਖਾਹ ਤੇ ਮੇਰੀ ਸਲੈਕਸਨ ਹੋ ਗਈ। ਮੈ ਪੰਜਾਬ ਸਰਕਾਰ ਵੱਲੋਂ ਬਣਾਏ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦਾ ਬਹੁਤ ਧੰਨਵਾਦੀ ਹਾਂ, ਜਿਸ ਕਰਕੇ ਮੈਂ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਸਕਿਆ।
ਮੈਂ ਸਾਰੇ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਰਾਹੀਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਬਿਊਰੋ ਵਿਖੇ ਆ ਕੇ ਜਾਣਕਾਰੀ ਪ੍ਰਾਪਤ ਕਰਨ ਅਤੇ ਆਪਣੇ ਭਵਿੱਖ ਨੂੰ ਸੰਵਾਰਨ।

Leave a Reply

Your email address will not be published. Required fields are marked *