18 ਸਾਲ ਜਾਂ 18 ਤੋਂ ਵੱਧ ਉਮਰ ਦੇ ਨੋਜਵਾਨ ਅਪਣਾ ਵੋਟ ਬਣਾਉਂਣ ਲਈ ਪੋਰਟਲ ਤੇ ਕਰਨ ਰਜਿਸਟ੍ਰੇਸ਼ਨ – ਈ.ਆਰ.ੳ. 001-ਸੁਜਾਨਪੁਰ

पठानकोट

ਪਠਾਨਕੋਟ: 4 ਜੂਨ 2021 ( ਨਿਊਜ਼ ਹੰਟ ) ਡਾ. ਨਿਧੀ ਕੁਮੁਦ ਬਾਂਬਾ ਐਸ.ਡੀ. ਐਮ.-ਕਮ-ਈ.ਆਰ.ੳ. 001-ਸੁਜਾਨਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2021 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ 02 ਜਨਵਰੀ, 2002 ਤੋਂ ਲੈ ਕੇ 01 ਜਨਵਰੀ, 2003 ਤੱਕ ਜਿਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਜਾਂ 18 ਤੋਂ ਵੱਧ ਹੋ ਚੁੱਕੀ ਹੈ, ਪਰ ਹਾਲੇ ਤੱਕ ਉਨ੍ਹਾਂ ਦੀ ਬਤੌਰ ਵੋਟਰ ਰਜਿਸਰਟੇਸਨ ਨਹੀਂ ਹੋਈ, ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ।
ਡਾ. ਨਿਧੀ ਕੁਮੁਦ ਬਾਂਬਾ ਵੱਲੋਂ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਵਿੱਚਲੇ 18 ਤੋਂ 19 ਸਾਲ ਦੇ ਬਿਨ੍ਹਾਂ ਵੋਟਰ ਰਜਿਸਟ੍ਰੇਸਨ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਭਾਰਤ ਚੋਣ ਕਮਿਸਨ ਵਲੋ ਤਿਆਰ ਕਰਵਾਏ ਗਏ ਪੋਰਟਲ (https://voterportal.eci.gov.in/ https://nvsp.in) ਤੇ ਆਪਣੀ ਵੋਟ ਜਰੂਰ ਅਪਲਾਈ ਕਰਨ ਅਤੇ ਦੇਸ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ ਨਿਭਾਉਣ । ਉਨ੍ਹਾਂ ਵਿਧਾਨ ਸਭਾ ਚੋਣ ਹਲਕਾ, 001 ਸੁਜਾਨਪੁਰ ਦੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣ ਹਲਕਾ, 001 ਸੁਜਾਨਪੁਰ ਦਾ ਕੋਈ ਵੀ ਨਾਗਰਿਕ ਵੋਟ ਬਣਵਾਉਣ, ਕਟਵਾਉਣ ਜਾਂ ਵੋਟਰ ਦੇ ਵੇਰਵੇ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਨਿਰਧਾਰਤ ਫਾਰਮ ਸਮੇਤ ਲੋੜੀਂਦੇ ਦਸਤਾਵੇਜ (ਰੰਗੀਨ ਪਾਸ ਪੋਰਟ ਸਾਈਜ ਫੋਟੋ , ਜਨਮ ਮਿਤੀ, ਰਿਹਾਇਸ ਦੇ ਪਤੇ ਦਾ ਪ੍ਰਮਾਣ ਅਤੇ ਆਪਣੇ ਪਰਿਵਾਰਿਕ ਮੈਬਰ (ਜਿਸ ਦੀ ਪਹਿਲਾਂ ਤੋਂ ਵੋਟ ਬਣੀ ਹੈ ) ਦੇ ਵੋਟਰ ਫੋਟੋ ਸਨਾਖਤੀ ਕਾਰਡ ਦੀ ਫੋਟੋ ਕਾਪੀ ਸਬੰਧਤ ਬੀ.ਐਲ.ਓਜ/ਚੋਣਕਾਰ ਰਜਿਸਟ੍ਰੇਸਨ ਅਫਸਰ 001, ਸੁਜਾਨਪੁਰ ਦੇ ਦਫਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਾਂ ਆਨਲਾਈਨ ਵਿਧੀ ਦਾ ਲਾਭ ਉਠਾਉਂਦੇ ਹੋਏ ਚੋਣ ਕਮਿਸਨ ਵੱਲੋਂ ਤਿਆਰ ਕੀਤੇ ਗਏ ਵੋਟਰ ਪੋਰਟਲ (https://voterportal.eci.gov.in/ https://nvsp.in) ਤੇ ਅਪਲਾਈ ਕਰਨ ।
ਉਨ੍ਹਾਂ ਵੱਲੋਂ ਵਲੋਂ ਵਿਧਾਨ ਸਭਾ ਚੋਣ ਹਲਕਾ, 001-ਸੁਜਾਨਪੁਰ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੋਸਾਈਟੀਜ, ਐਨ.ਜੀ.ਓਜ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਯੋਗਤਾ ਮਿਤੀ 01.01.2021 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿੱਚ ਚੋਣਕਾਰ ਰਜਿਸਟ੍ਰੇਸਨ ਅਫਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰ, ਸੁਪਰਵਾਈਜਰਾਂ,ਬੀ.ਐਲ.ਓਜ., ਸਕੂਲਾਂ ਕਾਲਜਾਂ ਦੇ ਨੋਡਲ ਅਫਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਕੋਈ ਵੀ ਵਿਅਕਤੀ ਵੋਟਰ ਸੂਚੀ ਵਿੱਚ ਸਾਮਲ ਹੋਣ ਤੋਂ ਵਾਂਝਾ ਨਾ ਰਹਿ ਸਕੇ ਅਤੇ 18 ਤੋਂ 19 ਸਾਲ ਦੇ ਵੋਟਰ ਰਜਿਸਟੇਸਨ ਦਾ 100% ਟੀਚਾ ਮੁਕੰਮਲ ਕੀਤਾ ਜਾ ਸਕੇ।

Leave a Reply

Your email address will not be published. Required fields are marked *