ਰੋਜਗਾਰ ਬਿਉਰੋ ਵਿਖੇ ਉਲੀਕਿਆ ਗਿਆ ਪ੍ਰੋਗਰਾਮ “ਕਾਫੀ ਐਂਡ ਡਿਸਕਸ਼ਨ ਵਿੱਦ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਠਾਨਕੋਟ।

पंजाब पठानकोट ब्रेकिंग न्यूज़

ਪਠਾਨਕੋਟ: 7 ਜੂਨ 2021 ( ਨਿਊਜ਼ ਹੰਟ ) : ਪੰਜਾਬ ਸਰਕਾਰ ਦੀ ਘਰ ਘਰ ਰੋਜਗਾਰ ਯੋਜਨਾਂ ਤਹਿਤ ਮਾਨਯੋਗ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਲਖਵਿੰਦਰ ਸਿੰਘ ਰੰਧਾਵਾ ਵਲੋਂ ਰੋਜਗਾਰ ਬਿਉਰੋ ਅਤੇ ਸਵੈ ਰੋਜਾਗਰ ਨਾਲ ਸਬੰਧਤ ਦਫਤਰ ਐਲ.ਡੀ.ਐਮ ਪਠਾਨਕੋਟ ਅਤੇ ਜਿਲ੍ਹਾ ਉਦਯੋਗ ਕੇਂਦਰ ਰਾਹੀਂ ਲੋਨ ਪ੍ਰਾਪਤ ਕਰਕੇ ਜੋ ਪ੍ਰਾਰਥੀ ਆਪਣਾ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ ਉਨ੍ਹਾਂ ਨਾਲ ਕੋਫੀ ਐਂਡ ਫਿਸਕਸ਼ਨ ਵਿੱਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਇਨ ਡੀ.ਬੀ.ਈ.ਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੇ ਪ੍ਰਾਰਥੀਆਂ ਵਲੋਂ ਵਧੀਕ ਡਿਪਟੀ ਕਮਿਸ਼ਨਰ  ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਆਪਣਾ ਕਾਰੋਬਾਰ ਸੁਰੂ ਕਰਨ ਲਈ  ਸਵੈ ਰੋਜਾਗਰ ਦੀਆਂ ਸਕੀਮਾਂ ਬਾਰੇ ਰੋਜਗਾਰ ਬਿਉਰੋ  ਰਾਹੀਂ ਜਾਣਾਕਰੀ ਪ੍ਰਾਪਤ ਹੋਈ ਅਤੇ ਰੋਜਗਾਰ ਬਿਉਰੋ ਵਲੋਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਸੁਰੂ ਕਰਨ ਲਈ ਐਲ.ਡੀ.ਐਮ ਪਠਾਨਕੋਟ ਅਤੇ ਜਨਰਲ ਮੈਨਜੇਰ ਜਿਲ੍ਹਾ ਉਦਯੋਗ ਕੇਂਦਰ ਪਠਾਨਕੋਟ ਨਾਲ ਤਾਲਮੇਲ ਕਰਵਾਇਆ ਗਿਆ। ਲੀਡ ਬੈਂਕ ਮੈਨੇਜਰ ਅਤੇ ਜਿਲ੍ਹਾ ਉਦਯੋਗ ਕੇਂਦਰ ਵਲੋਂ ਉਨ੍ਹਾਂ ਨੂੰ ਸਵੈ ਰੋਜਗਾਰ ਸਕੀਮਾ ਤਹਿਤ ਲੋਨ ਦਵਾਇਆ ਗਿਆ  ਅਤੇ ਉਨ੍ਹਾਂ ਹੁਣ ਬਹੁਤ ਵਧੀਆ ਕਾਰੋਬਾਰ ਕਰ ਰਹੇ ਹਨ ਅਤੇ ਹਰ ਮਹੀਨੇ 15 ਹਜਾਰ ਤੋ 25 ਹਜਾਰ ਤੱਕ ਕਮ੍ਹਾ ਰਹੇ ਹਨ।
ਸਵੈ ਰੋਜਗਾਰ ਸਕੀਮ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੇ ਪ੍ਰਾਰਥੀਆਂ ਵਲੋਂ ਪੰਜਾਬ ਸਰਕਾਰ ਵਲੋਂ ਸਥਾਪਤ ਕੀਤੇ ਗਏ ਰੋਜਾਗਰ ਬਿਉਰੋ ਦੀ ਬਹੁਤ ਸਰਹਾਨਾ ਕੀਤੀ ਗਈ ਕਿ ਰੋਜਗਾਰ ਬਿਉਰੋ ਬੇਰੋਜਗਾਰ ਪ੍ਰਾਰਥੀਆਂ ਦੀ ਬਹੁਤ ਮਦਦ ਕਰ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਮੀਟਿੰਗ ਦੋਰਾਨ ਸਾਮਿਲ ਹੋਏ ਪ੍ਰਾਰਥੀਆਂ ਨੂੰ ਸਲਾਹ ਦਿੱਤੀ ਗਈ ਕਿ  ਉਹ ਰੋਜਗਾਰ ਬਿਉਰੋ ਵਲੋਂ ਬੇਰੋਜਗਾਰ ਪ੍ਰਾਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾ ਜੋ ਹੋਰ ਬੇਰੋਜਾਗਰ ਪ੍ਰਾਰਥੀ ਵੀ ਰੋਜਾਗਰ ਬਿਉਰੋ ਵਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਦਾ ਫਾਇਦਾ ਉਠਾ ਸਕਣ ਅਤੇ ਇਨ੍ਹਾਂ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਬਾਰੇ ਸੁਭ ਕਾਮਨਾਂਵਾਂ ਦਿੱਤੀਆ ਗਈਆਂ ਇਸ ਮੀਟਿੰਗ ਦੋਰਾਨ ਗੁਰਮੇਲ ਸਿੰਘ ਜਿਲ੍ਹਾ ਰੋਜਗਾਰ ਅਫਸਰ, ਰਕੇਸ ਕੁਮਾਰ ਪਲੇਸਮੈਂਟ ਅਫਸਰ ਜਿਲ੍ਹਾ ਲੀਡ ਬੈਂਕ ਮੈਨੇਜਰ ਸੁਨੀਲ ਦੱਤ, ਸੁਰਿੰਦਰ ਕੁਮਾਰ ਅਸਵਨੀ ਕੁਮਾਰ  ਅਤੇ ਪ੍ਰਦੀਪ ਕੁਮਾਰ ਆਦਿ ਸਾਮਲ ਸਨ।

Leave a Reply

Your email address will not be published. Required fields are marked *