ਜਿਲ੍ਹਾ ਪਠਾਨਕੋਟ ਵਿੱਚ ਨਸ਼ਾ ਰੋਕਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੂਸਤੈਦ |

पंजाब पठानकोट

ਪਠਾਨਕੋਟ: 9 ਜੂਨ 2021   ( ਨਿਊਜ਼ ਹੰਟ ) : ਕੈਪਟਨ ਅਮਰਿੰਦਰ ਸਿੰਘ ਮੁੱੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਤਹਿਤ ਅਤੇ ਸੀਨੀਅਰ ਅਫਸਰਾ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ ਦੀ ਰਹਿਨੁਮਾਈ ਹੇਠ, ਜਿਲ੍ਹਾ ਪਠਾਨਕੋਟ ਦੇ ਏਰੀਆ ਵਿੱਚ ਨਸ਼ਿਆ ਦੀ ਰੋਕਥਾਮ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਇੱੱਕ ਡਰੱੱਗ ਸਮੱੱਗਲਰ ਸੁਨੀਤਾ ਪਤਨੀ ਰਾਕੇਸ ਕੁਮਾਰ ਵਾਸੀ ਪ੍ਰੇਮ ਨਗਰ ਸੁਜਾਨਪੁਰ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਉਸ ਪਾਸੋ 250 ਗ੍ਰਾਮ ਚਰਸ, 4,25,000/- ਰੁਪਏ ਨਕਲੀ ਕਰੰਸੀ ਅਤੇ 1,25,000/-ਰੁਪਏ ਭਾਰਤੀ ਕਰੰਸੀ (ਡਰੱੱਗ ਮਨੀ) ਬਾ੍ਰਮਦ ਕਰਕੇ ਮੁਕੱਦਮਾ ਨੰਬਰ 116 ਮਿਤੀ 08.06.2021 ਜੁਰਮ 20-61-85 ਐਨ.ਡੀ.ਪੀ.ਐਕਟ, 489-3 9P3 ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ।
ਇਸ ਤੋ ਇਲਾਵਾ ਸੁਨੀਤਾ ਪਤਨੀ ਕਮਲਦੀਪ ਵਾਸੀ ਪੇ੍ਰਮ ਨਗਰ ਸੁਜਾਨਪੁਰ ਪਾਸੋ 100 ਬੋਤਲਾਂ ਸ਼ਰਾਬ ਨਜਾਇਜ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 117 ਮਿਤੀ 09.06.2021 ਜੁਰਮ 61/1/14 ਆਬਕਾਰੀ ਐਕਟ ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਪੂਨਮ ਪਤਨੀ ਅਸ਼ਵਨੀ ਕੁਮਾਰ ਵਾਸੀ ਪੇ੍ਰਮ ਨਗਰ ਸੁਜਾਨਪੁਰ ਪਾਸੋ 100 ਬੋਤਲਾਂ ਨਜਾਇਜ ਸ਼ਰਾਬ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 118 ਮਿਤੀ 09.06.2021 ਜੁਰਮ 61/1/14 ਆਬਕਾਰੀ ਐਕਟ,188 ਆਈ.ਪੀ.ਸੀ. ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ ।
ਇਸ ਤਰ੍ਹਾਂ ਪ੍ਰਵੀਨ ਕੁਮਾਰੀ ਪਤਨੀ ਗੁਰਦੇਵ ਵਾਸੀ ਪਿੰਡ ਉਪਰਲੀ ਜੈਨੀ ਪਾਸੋ 1,20,000 ਐਮ.ਐਲ ਸ਼ਰਾਬ ਨਜਾਇਜ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 121 ਮਿਤੀ 08.06.2021 ਜੁਰਮ 61-1-14 ਆਬਕਾਰੀ ਐਕਟ ਥਾਣਾ ਸ਼ਾਹਪੁਰਕੰਡੀ ਦਰਜ ਰਜਿਸਟਰ ਕੀਤਾ ਗਿਆ ਹੈ।
ਇਸ ਤੋ ਇਲਾਵਾ ਲਖਵਿੰਦਰ ਸਿੰਘ ਪੁੱੱਤਰ ਸ਼ਾਮ ਲਾਲ ਵਾਸੀ ਸਿਵਾਜੀ ਨਗਰ ਮਾਡਲ ਟਾਉਨ ਪਠਾਨਕੋਟ ਪਾਸੋ 05 ਮੋਬਾਇਲ ਫੋਨ ਮਾਰਕਾ ਵੀਵੋ (2) ਅਤੇ ਐਮ.ਆਈ.(2) ਅਤੇ ਇਕ ਨੋਕੀਆ ਚੋਰੀ ਸੂਦਾ ਬਾ੍ਰਮਦ ਕਰਕੇ ਮੁਕੱੱਦਮਾ ਨੰਬਰ 76 ਮਿਤੀ 08.06.2021 ਜੁਰਮ 379,411 ਆਈ.ਪੀ.ਸੀ. ਥਾਣਾ ਡਵੀਜਨ ਨੰਬਰ-01 ਪਠਾਨਕੋਟ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਸ. ਗੁਲਨੀਤ ਸਿੰਘ ਖੁਰਾਣਾ, ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਦੀ ਰਹਿਨੁਮਾਈ ਹੇਠ,ਨਸ਼ੇ ਦੇ ਪ੍ਰਭਾਵ ਨੂੰ ਰੋਕਣ ਅਤੇ ਨਸ਼ਾ ਤਸਕਰਾਂ ਦੀ ਧਰ-ਪਕੜ ਲਈ ਨਿਰਵਿਘਣ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *