ਘਰ ਘਰ ਰੁਜਗਾਰ ਮਿਸ਼ਨ ਤਹਿਤ ਆਰਟੀਫੀਸਲ ਇੰਟੈਲੀਜੈਸ਼ ਅਤੇ ਡਾਟਾ ਸਾਇੰਸ ਦਾ ਕਰਵਾਇਆ ਜਾਵੇਗਾ ਮੁਫਤ ਕੋਰਸ।

पठानकोट रोजगार

ਪਠਾਨਕੋਟ: 10 ਜੂਨ 2021 ( ਨਿਊਜ਼ ਹੰਟ ) :

ਪੰਜਾਬ ਸਰਕਾਰ ਵੱਲੋ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੋਜਵਾਨ ਲੜਕੇ-ਲੜਕੀਆਂ ਲਈ ਆਰਟੀਫੀਸਲ ਇੰਟਲੀਜੈਸ਼ ਅਤੇ ਡਾਟਾ ਸਾਇੰਸ ਤਾ ਮੁਫਤ ਕੋਰਸ ਦਾ ਮੋਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਹ ਕੋਰਸ ਆਈ.ਆਈ.ਟੀ ਰੋਪੜ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੋਰਸ ਦੇ 2 ਮਡਿਊਲ ਹੋਣਗੇ, ਪਹਿਲਾ ਮਡਿਊਲ 4 ਹਫਤਿਆਂ ਦਾ ਅਤੇ ਦੂਜਾ ਮਡਿਊਲ 12 ਹਫਤਿਆਂ ਹੋਵਾਗਾ। ਉਨਾਂ ਦੱਸਿਆਂ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਨੂੰ ਇਕ ਆਨਲਾਈਨ ਐਡਵਾਂਸਡ ਡਾਟਾ ਸਾਇੰਸ ਐਪੀਟਯੂਡ ਟੈਸਟ ਦੇਣਾ ਹੋਵੇਗਾ।
ਉਨਾ ਦੱਸਿਆ ਕਿ ਜ਼ੋ ਉਮੀਦਵਾਰ ਇਹ ਕੋਰਸ ਕਰਨ ਦੇ ਚਾਹਵਾਨ ਹਨ ਅਤੇ ਵਿੱਦਿਅਕ ਯੋਗਤਾ ਪੂਰੀ ਕਰਦੇ ਹਨ, https://www.iitrpr.ac.in/aiupskilling/L2Program.html?#ouch ਤੇ ਅਪਣੇ ਆਪ ਨੂੰ ਰਜਿਸਟ੍ਰਰਡ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ  ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਕਮਰਾਂ ਨੰਬਰ 352  ਜਿਲ੍ਹਾ ਰੋਜਗਾਰ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *