ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਵਿਖੇ ਮਨਾਇਆ ਗਿਆ 7ਵਾਂ ਇੰਟਰਨੇਸਨਲ ਯੋਗਾ ਦਿਵਸ |

पंजाब पठानकोट

ਪਠਾਨਕੋਟ, 21 ਜੂਨ 2021 ( ਨਿਊਜ਼ ਹੰਟ ) :

ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਡਾ. ਰਾਮੇਸ ਅੱਤਰੀ ਆਯੂਰਵੈਦਿਕ ਯੂਨਾਨੀ ਅਫਸ਼ਰ ਪਠਾਨਕੋਟ ਦੀ ਪ੍ਰਧਾਨਗੀ ਵਿੰਚ ਮਨਾਇਆ ਗਿਆ। 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੋਕੇ ਤੇ ਆਯੋਜਿਤ ਜਿਲ੍ਹਾ ਪੱਧਰੀ ਪ੍ਰੋਗਰਾਮ ਤੇ ਡਾ. ਹਰਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਅਤੇ ਸ. ਪਰਮਪਾਲ ਸਿੰਘ ਉਪ ਮੁੱਖ ਕਾਰਜਕਾਰੀ ਅਫਸ਼ਰ ਜਿਲ੍ਹਾ ਪ੍ਰੀਸ਼ਦ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਦੀਪਕ ਰੋਸ਼ਨ ਕਰਕੇ ਯੋਗ ਦਿਵਸ ਦਾ ਆਰੰਭ ਕੀਤਾ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਡਾ. ਰਾਮੇਸ ਅੱਤਰੀ ਜਿਲ੍ਹਾ ਆਯੂਰਵੈਦਿਕ ਅਤੇ ਯੁਨਾਨੀ ਅਫਸ਼ਰ ਪਠਾਨਕੋਟ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਪੰਕਜ ਠਾਕੁਰ, ਡਾ. ਪ੍ਰਿੰਸੀ, ਡਾ. ਨਮਿਤਾ ਸਲਾਰੀਆ, ਡਾ. ਮੀਨਾ, ਡਾ. ਸਾਹਿਲ ਕੁਮਾਰ ਸਰਮਾ, ਡਾ. ਮਾਲਤੀ, ਡਾ. ਦਲਜੀਤ, ਡਾ. ਵਿਪਨ, ਜਤਿਨ ਸਰਮਾ, ਅੰਕੁਸ ਸਰਮਾ,ਸੰਦੀਪ ਕੁਮਾਰ, ਹਰਪਾਲ ਅਤੇ ਆਦਿ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਡਾ. ਹਰਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਕਿਹਾ ਕਿ ਭਾਵੇ ਅਸੀਂ ਸਾਰਾ ਦਿਨ ਕੰਮਕਾਜ ਕਰਦੇ ਹਾਂ ਉਹ ਕੇਵਲ ਸਰੀਰਿਕ ਕਾਰਜ ਹੁੰਦਾ ਹੈ ਪਰ ਸਰੀਰ ਨੂੰ ਸਵੱਸਥ ਅਤੇ ਤੰਦਰੁਸਤ ਰੱਖਣ ਦੇ ਲਈ ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪ੍ਰਾਣਾਯਾਂਮ ਅਤੇ ਯੋਗ  ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਰੱਖਦਾ ਹੈ, ਯੋਗ ਅਤੇ ਰੋਜਾਨਾ ਦੀ ਕਸਰਤ ਨੂੰ ਨਜਰ ਅੰਦਾਜ ਕਰਨ ਕਾਰਨ ਹੀ ਬੀਮਾਰੀਆਂ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੀਆਂ ਬੀਮਾਰੀਆਂ ਸਾਹਮਣੇ ਆਈਆ ਹਨ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾ ਕਿਹਾ ਕਿ ਮੇਰੀ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਬੀਮਾਰੀਆਂ ਨਾਲ ਲੜਨ ਦੇ ਲਈ ਆਪਣੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਓ ਤਾਂ ਹੀ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਸਰੀਰਿਕ ਰੋਗ ਪ੍ਰਤੀਰੋਧਕ ਸਮਰੱਥਾਂ ਨੂੰ ਵਧਾਉਂਣ ਦੇ ਲਈ ਸਾਨੂੰ ਸਾਰਿਆਂ ਨੂੰ ਯੋਗ ਦੇ ਨਾਲ ਜੁੜਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੋਜਾਨਾਂ ਦੀ ਜਿੰਦਗੀ ਵਿੱਚ ਸਵੇਰ ਦਾ ਸਮਾਂ ਯੋਗ ਲਈ ਜਰੂਰ ਕੱਢਣਾ ਚਾਹੀਦਾ ਹੈ, ਯੋਗ ਕਰਨ ਨਾਲ ਸਰੀਰ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿੰਦਾ ਹੈ, ਵਿਅਕਤੀ ਅੰਦਰ ਸਾਕਾਰਤਮਕ ਸੌਚ ਦਾ ਸੰਚਾਰ ਹੁੰਦਾ ਹੈ ਅਤੇ ਵਿਅਕਤੀ ਮਾਨਸਿਕ ਤੋਰ ਤੇ ਵੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿੰਦਾ ਹੈ।
ਡਾ. ਰਾਮੇਸ ਅੱਤਰੀ ਜਿਲ੍ਹਾ ਆਯੂਰਵੈਦਿਕ ਅਤੇ ਯੁਨਾਨੀ ਅਫਸ਼ਰ ਪਠਾਨਕੋਟ ਨੇ ਕਿਹਾ ਕਿ ਯੋਗ ਅਪਣਾਉਂਣ ਨਾਲ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਵੀ ਕਾਮਯਾਬ ਕਰ ਸਕਦੇ ਹਾਂ। ਉਨ੍ਹਾਂ ਜਿਲ੍ਹਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਸਭ ਤੋਂ ਵੱਡਾ ਧੰਨ ਹੈ ਅਤੇ ਸਾਨੂੰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ ਪ੍ਰਤੀ ਦਿਨ ਯੋਗ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਜਿੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਪੱਧਰੀ ਇੰਟਰਨੇਸਨਲ ਯੋਗਾ ਦਿਵਸ ਮਨਾਇਆ ਗਿਆ ਹੈ ਅਤੇ ਕੋਵਿਡ-19 ਦੇ ਕਾਰਨ ਸੋਸਲ ਡਿਸਟੈਂਸ ਦੀ ਪਾਲਨਾ ਕਰਦਿਆਂ ਬਹੁਤ ਘੱਟ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜਿਲ੍ਹਾ ਪ੍ਰਸਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪਠਾਨਕੋਟ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਆਪਣੇ ਘਰ੍ਹਾਂ ਅੰਦਰ ਰਹਿ ਕੇ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਹੈ।
ਅੱਜ ਦੇ ਪ੍ਰਗਰਾਮ ਦੋਰਾਨ ਅੰਤ ਵਿੱਚ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੋਕੇ ਤੇ ਜਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਕੋਵਿਡ-19 ਦੋਰਾਨ ਆਪਣੀਆਂ ਸੇਵਾਵਾਂ ਨਿਭਾਉਂਣ ਵਾਲੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਵਿਸ਼ੇਸ ਤੋਰ ਤੇ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *