ਸੰਤ ਸੁਰਿੰਦਰ ਦਾਸ ਬਾਵਾ ਜੀ ਸੰਗਤਾਂ ਸਮੇਤ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਏ ਨਤਮਸਤਕ |

पंजाब

24 ਜੂਨ ( ਨਿਊਜ਼ ਹੰਟ ) :

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਮਾਜ ਅੰਦਰ ਅਹਿਮ ਯੋਗਦਾਨ ਪਾਉਣ ਵਾਲੇ 108 ਸੰਤ ਸੁਰਿੰਦਰ ਦਾਸ ਬਾਵਾ ਜੀ ਧਰਮ ਪ੍ਰਚਾਰ ਅਸਥਾਨ ਕਾਹਨਪੁਰ ਜਲੰਧਰ ਅਤੇ ਸੰਤ ਹਰਵਿੰਦਰ ਦਾਸ ਜੀ ਵੱਡੀ ਗਿਣਤੀ ‘ਚ ਸੰਗਤਾਂ ਦਾ ਜਥਾ ਲੈ ਕੇ ਸ੍ਰੀ ਚਰਨ ਛੋਹ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਪਿੰਡ ਸੁੱਚੀ ਜਲੰਧਰ ਤੋਂ  ਸ੍ਰੀ ਸੁਨੀਲ, ਰੀਨਾ ਰਾਣੀ, ਬੀਬੀ ਗਿਆਨੋ, ਭਾਈ ਜਸਵੀਰ ਸਿੰਘ ਸ਼ੋਕਰ, ਸ੍ਰੀ ਸੁਖਵਿੰਦਰ ਨੰਬਰਦਾਰ, ਸ੍ਰੀ ਕਿਸ਼ੋਰੀ ਲਾਲ ਪ੍ਰਧਾਨ, ਸ੍ਰੀ ਤੇਜ ਰਾਮ ਬੱਧਣ ਵਾਇਸ ਪ੍ਰਧਾਨ ਅਤੇ ਸ੍ਰੀ ਮੋਹਨ ਸਿੰਘ ਜੀ ਵਿਸ਼ੇਤ ਤੌਰ ‘ਤੇ ਸ਼ਾਮਿਲ ਸਨ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਕਿਹਾ ਕਿ ਸਤਿਗੁਰਾਂ ਦੇ ਇਤਿਹਾਸਕ ਅਸਥਾਨ ‘ਤੇ ਆ ਕੇ ਮਨ ਨੂੰ ਅੰਦਰੂਨੀ ਸਕੂਨ ਮਿਲਦਾ ਹੈ। ਸਤਿਗੁਰਾਂ ਵੱਲੋਂ ਪ੍ਰਗਟ ਕੀਤੀ ਗਈ ਪਵਿੱਤਰ ਚਰਨ ਗੰਗਾ ‘ਚ ਇਸ਼ਨਾਨ ਕਰਕੇ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ। ਜਿਸ ਲਈ ਅਸੀਂ ਅੱਜ ਸੰਗਤਾਂ ਨੂੰ ਇਸ ਅਸਥਾਨ ‘ਤੇ ਲੈ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਦਾ ਇੱਕੋ ਇੱਕ ਮਕਸਦ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜੀਏ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆਪਣੇ ਪੁਰਾਤਨ ਇਤਿਹਾਸ ਤੋਂ ਜਾਣੂੰ ਹੋ ਸਕੇ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇੱਕ ਮੰਚ ‘ਤੇ ਇੱਕਠੀ ਹੋ ਸਕੇ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੰਤ ਸੁਰਿੰਦਰ ਦਾਸ ਬਾਵਾ ਜੀ ਦਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸ੍ਰੀ ਚਰਨ ਛੋਹ ਗੰਗਾ ਪੁੱਜਣ ‘ਤੇ ਸਵਾਗਤ ਕੀਤਾ ਅਤੇ ਗੁਰੂਘਰ ਦਾ ਸਰੂਪ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸ੍ਰੀ ਚਰਨ ਛੋਹ ਗੰਗਾ ਵਿਖੇ ਚੱਲ ਰਹੀ ਕਾਰ ਸੇਵਾ ਵਿਚ ਸੰਗਤਾਂ ਵੱਲੋਂ ਹਰ ਸਮੇਂ ਕੁਝ ਨਾ ਕੁਝ ਕਰਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾਂ ਹਾਂ ਤੁਸੀਂ ਵੀ ਸਤਿਗੁਰਾਂ ਦੇ ਇਤਿਹਾਸਕ ਅਸਥਾਨ ਵਿਖੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਸੰਪੂਰਨ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਸੰਤ ਗਿਰਧਾਰੀ ਲਾਲ, ਸੰਤ ਜਗਤਾਰ ਸਿੰਘ, ਸ੍ਰੀ ਬਲਵੀਰ ਧਾਂਦਰਾ, ਸੰਤ ਨਰੰਜਣ ਦਾਸ ਅਤੇ ਨਰਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *