ਜ਼ਿਲ੍ਹਾ ਪਠਾਨਕੋਟ ਨੂੰ ਮਿਲੀਆਂ ਦੋ ਐਚ.ਐਫ.ਐਨ.ਓ. ਮਸ਼ੀਨਾਂ: ਵਿਧਾਇਕ ਅਮਿਤ ਵਿੱਜ

पंजाब पठानकोट

ਪਠਾਨਕੋਟ, 25 ਜੂਨ, 2021 ( ਨਿਊਜ਼ ਹੰਟ ) :

ਅੱਜ ਗਿਵ ਫਾਊਨਡੇਸ਼ਨ ਬੰਗਲੋਰ ਦੇ ਸਹਿਯੋਗ ਨਾਲ ਫਿਸ਼ਰ ਐਂਡ ਪੇਕਲ ਕੰਪਨੀ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ ਦੋ ਐਚ.ਐਫ.ਐਨ.ਓ. ਮਸ਼ੀਨਾਂ ਸ਼੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਦੀ ਹਾਜ਼ਰੀ ਵਿੱਚ ਭੇਟ ਕੀਤੀਆਂ ਗਈਆਂ। ਇਹ ਜਾਣਕਾਰੀ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਹ ਦੋਨਾਂ ਮਸ਼ੀਨਾਂ ਦੀ ਕੀਮਤ ਲਗਭਗ 6 ਲੱਖ ਰੁਪਏ ਹੈ ਅਤੇ ਸਿਵਲ ਹਸਪਤਾਲ ਨੂੰ ਇਹ ਮਸ਼ੀਨਾਂ ਮਿਲਣ ਨਾਲ ਕੋਵਿਡ ਦੇ ਮਰੀਜਾਂ ਦਾ ਇਲਾਜ ਸੁੱਚਜੇ ਢੰਗ ਨਾਲ ਕੀਤਾ ਜਾ ਸਕੇਗਾ ਅਤੇ ਉਹ ਸਿਹਤ ਮੰਦ ਹੋ ਕੇ ਆਪਣੇ ਘਰ ਵਾਪਸ ਜਾ ਸਕਣਗੇ। ਉਨ੍ਹਾਂ ਨੇ ਇੰਨ੍ਹਾਂ ਮਸ਼ੀਨਾਂ ਦੇ ਮਿਲਣ ‘ਤੇ ਫਾਊਨਡੇਸ਼ਨ ਅਤੇ ਕੰਪਨੀ ਦਾ ਧੰਨਵਾਦ ਕੀਤਾ। ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਹ ਮਸ਼ੀਨਾਂ ਹਸਪਤਾਲ ਵਿੱਚ ਲਗਾ ਦਿੱਤੀਆਂ ਗਈਆਂ ਹਨ ਅਤੇ ਕੰਪਨੀ ਵੱਲੋਂ ਸਟਾਫ਼ ਨੂੰ ਇਸ ਦੀ ਡੈਮੋ (ਸਿਖਲਾਈ) ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਕੰਪਨੀ ਵੱਲੋਂ ਪੂਰੇ ਦੇਸ਼ ਅੰਦਰ ਇਹ ਮਸ਼ੀਨਾਂ ਭੇਟ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਲੜੀ ਵਿੱਚ ਅੱਜ ਪਠਾਨਕੋਟ ਜ਼ਿਲ੍ਹੇ ਨੂੰ ਵੀ ਦੋ ਐਚ.ਐਫ.ਐਨ.ਓ. ਮਸ਼ੀਨਾਂ ਦਿੱਤੀਆਂ ਗਈਆਂ ਹਨ।

ਇਸ ਮੌਕੇ ‘ਤੇ ਹਾਜ਼ਰ ਸ਼੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਫਿਸ਼ਰ ਐਂਡ ਪੇਕਲ ਕੰਪਨੀ ਜੋ ਕਿ ਨਿਊਜੀਲੈਂਡ ਦੀ ਹੈ, ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾ ਪਠਾਨਕੋਟ ਜ਼ਿਲ੍ਹੇ ਨੂੰ ਕੰਪਨੀ ਵੱਲੋਂ ਦੋ ਐਚ.ਐਫ.ਐਨ.ਓ. ਮਸ਼ੀਨਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਇੱਕ ਮਸ਼ੀਨ ਦੀ ਕੀਮਤ ਲਗਭਗ 3 ਲੱਖ ਰੁਪਏ ਹੈ ਅਤੇ ਕੰਪਨੀ ਵੱਲੋਂ ਦੋ ਐਚ.ਐਫ.ਐਨ.ਓ. ਮਸ਼ੀਨਾਂ ਭੇਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਦੀ ਮਾਹਾਮਾਰੀ ਦੌਰਾਨ ਇੰਨ੍ਹਾਂ ਮਸ਼ੀਨਾਂ ਦੀ ਬਹੁਤ ਜ਼ਰੂਰਤ ਸੀ ਅਤੇ ਕੋਵਿਡ ਦੇ ਮਰੀਜਾਂ ਦੇ ਇਲਾਜ ਵਿੱਚ ਇੰਨ੍ਹਾਂ ਮਸ਼ੀਨਾਂ ਦਾ ਅਹਿਮ ਯੋਗਦਾਨ ਰਹੇਗਾ। ਉਨ੍ਹਾਂ ਨੇ ਹੋਰਨਾਂ ਐਨ.ਜੀ.ਓਜ਼ ਅਤੇ ਕੰਪਨੀਆਂ ਨੂੰ ਅਪੀਲ ਕੀਤੀ ਕਿ ਪ੍ਰਮਾਤਮਾ ਕਰੇ ਕਿ ਤੀਸਰੀ ਲਹਿਰ ਨਾ ਆਵੇ, ਪਰ ਫਿਰ ਵੀ ਸੰਭਾਵੀ ਤੀਸਰੀ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਐਨ.ਜੀ.ਓਜ਼ ਜਾਂ ਕੰਪਨੀ ਇਸ ਸਮੇਂ ਵਿੱਚ ਮਦਦ ਕਰਨੀ ਚਾਹੁੰਦੀ ਹੈ ਤਾਂ ਉਹ ਬਹੁਤ ਵਧੀਆ ਹੋਵੇਗਾ ਅਤੇ ਸਾਰਿਆਂ ਦੇ ਸਾਂਝੇ ਪਰਿਆਸ ਨਾਲ ਹੀ ਕੋਵਿਡ ਮਾਹਾਮਾਰੀ ‘ਤੇ ਜਿੱਤ ਪਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਰੱਖਿਆ ਜਾ ਸਕੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮੇਅਰ ਪੰਨਾ ਲਾਲ ਭਾਟੀਆ, ਡਾ. ਰਾਕੇਸ਼ ਸਰਪਾਲ ਐਸ.ਐਮ.ਓ, ਡਾ. ਸੁਨੀਲ ਚੰਦ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *