ਮਿਸਨ ‘ਫੇਸਬੁੱਕ ਲਾਈਕ’ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਉਤਸਾਹ ਪੈਦਾ ਕਰਦਾ ਹੈ

पंजाब पठानकोट

ਪਠਾਨਕੋਟ, 26 ਜੂਨ 2021 ( ਨਿਊਜ਼ ਹੰਟ ) :

ਜਦੋਂ ਤੋਂ ਕੇਂਦਰੀ ਸਰਕਾਰ ਦੁਆਰਾ ਮਾਪੇ ਗਏ ਪ੍ਰੋਫਾਰਮੰਸ ਗ੍ਰੇਡਿੰਗ ਇੰਡੈਕਸ ਵਿੱਚ ਪੰਜਾਬ ਸਿੱਖਿਆ ਵਿਭਾਗ ਨੇ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ, ਉਦੋਂ ਤੋਂ ਸਿੱਖਿਆ ਵਿਭਾਗ ਪੰਜਾਬ ਇਸ ਇਤਿਹਾਸਕ ਪ੍ਰਾਪਤੀ ਨੂੰ ਅਧਿਆਪਕ ਭਾਈਚਾਰੇ ਵੱਲੋਂ ਕੀਤੀ ਸਖਤ ਮਿਹਨਤ ਅਤੇ ਉਪਰਾਲੇ ਲਈ ਸਮਰਪਿਤ ਕਰਕੇ ਇਸ ਇਤਿਹਾਸਕ ਪ੍ਰਾਪਤੀ ਨੂੰ ਉਤਸਾਹ ਨਾਲ ਮਨਾਉਣ ਦੇ ਮੂਡ ਵਿੱਚ ਹੈ।
ਸਿੱਖਿਆ ਵਿਭਾਗ ਨੇ ਵਿਭਾਗ ਦੇ ਅਧਿਕਾਰਿਤ ਫੇਸਬੁੱਕ ਪੇਜ ‘ਤੇ ਫੇਸਬੁੱਕ ਨੂੰ ਲਾਈਕ, ਸ਼ੇਅਰ ਅਤੇ ਟਿੱਪਣੀਆਂ ਦੇ ਸੰਬੰਧ ਵਿੱਚ ਮਿਸਨ ਫੇਸਬੁੱਕ ਦੀ ਸੁਰੂਆਤ ਕੀਤੀ ਹੈ। ਮਿਸਨ ਫੇਸਬੁੱਕ ਤਹਿਤ ਹਰ ਜਿਲ੍ਹੇ ਵੱਲੋਂ ਨਿਸਚਿਤ ਦਿਨ ਆਪਣੇ ਆਪਣੇ ਜਿਲ੍ਹੇ ਦੇ ਅਧਿਆਪਕਾਂ, ਬੱਚਿਆਂ ਅਤੇ ਵੱਖ-ਵੱਖ ਸਮੁਦਾਏ ਨਾਲ ਜੁੜੇ ਲੋਕਾਂ ਨੂੰ ਵਿਭਾਗ ਦੇ ਅਧਿਕਾਰਿਤ ਪੇਜ ਨਾਲ ਜੋੜਿਆ ਜਾਂਦਾ ਹੈ। ਇਸੇ ਮਿਸਨ ਫੇਸਬੁੱਕ ਤਹਿਤ ਪਠਾਨਕੋਟ ਜਿਲੇ ਦੀ ਵਾਰੀ ਦੌਰਾਨ 24 ਜੂਨ ਰਾਤ 10 ਵਜੇ ਤੋਂ ਲੈਕੇ 25 ਜੂਨ ਰਾਤ 10 ਵਜੇ ਤੱਕ ਜਲਿ੍ਹਾ ਪਠਾਨਕੋਟ ਦੇ 13360 ਨਵੇਂ ਲੋਕਾਂ ਨੂੰ ਫੇਸਬੁੱਕ ਨਾਲ ਜੋੜ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ 24 ਜੂਨ ਰਾਤ 10 ਵਜੇ ਤੋਂ 25 ਜੂਨ ਰਾਤ 10 ਵਜੇ ਤੱਕ ਅਧਿਆਪਕ ਭਾਈਚਾਰਾ,  ਡੀਈਓ ਦਫਤਰ ਦੇ ਅਧਿਕਾਰੀ, ਬਲਾਕ ਨੋਡਲ ਅਧਿਕਾਰੀ, ਡੀਐਮ, ਬੀਐਮ, ਪੜ੍ਹੋਂ ਪੰਜਾਬ ਪੜਾਓ ਪੰਜਾਬ ਟੀਮ, ਮੀਡੀਆ ਟੀਮ, ਆਈ.ਸੀ.ਟੀ. ਟੀਮ ਅਤੇ ਪਠਾਨਕੋਟ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਭਾਗ ਦੇ ਅਧਿਕਾਰਿਤ ਫੇਸਬੁੱਕ ਪੇਜ ਨੂੰ ਲੋਕਾਂ ਤੱਕ ਪਹੁੰਚਾਉਣਾ ਲਈ ਬਹੁਤ ਉਤਸਾਹਤ ਨਾਲ ਲਗੇ ਰਹੇ। ਸਿੱਖਿਆ ਵਿਭਾਗ ਦਾ ਫੇਸਬੁੱਕ ਪੇਜ ਮਹਾਂਮਾਰੀ ਦੇ ਯੁੱਗ ਸਮੇਂ ਸਮਾਰਟ ਸਕੂਲ ਦੀਆਂ ਪ੍ਰਾਪਤੀਆਂ ਅਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਅਧਿਆਪਕਾਂ, ਸਕੂਲ ਮੁਖੀਆਂ, ਬੀਐਨਓਜ ਅਤੇ ਡੀਐਮ ਸਹਿਬਾਨ ਨੇ ਵਿਦਿਆਰਥੀਆਂ ਅਤੇ ਸਮਾਜ ਦੇ ਲੋਕਾਂ ਨੂੰ ਇਸ ਪੇਜ ਨੂੰ ਲਾਈਕ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਕਈ ਜੂਮ ਮੀਟਿੰਗਾਂ ਕੀਤੀਆਂ।
ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ ਅਤੇ ਗੁਰਮੀਤ ਬਰਾੜ ਸਟੇਟ ਮੀਡੀਆ ਕੋਆਰਡੀਨੇਟਰ ਨੇ ਪਠਾਨਕੋਟ ਦੇ ਅਧਿਆਪਕ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਪਠਾਨਕੋਟ ਦੇ ਅਧਿਆਪਕਾਂ ਨੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਫੇਸਬੁੱਕ ਪੇਜ ਲਾਈਕ ਕਰਨ ਲਈ ਪ੍ਰੇਰਿਤ ਕਰਦਿਆਂ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਫੇਸਬੁੱਕ ਤੇ ਲਾਈਕ, ਕੂਮੈਂਟ ਅਤੇ ਸੇਅਰਾਂ ਦੇ ਵੱਡੇ ਅੰਕੜਿਆਂ ਨੇ ਪੀਜੀਆਈ ਇੰਡੈਕਸ ਵਿਚ ਸਿਖਰਲੇ ਨੰਬਰ ‘ਤੇ ਪੰਜਾਬ ਦੀ ਇਸ ਪ੍ਰਾਪਤੀ ਨੂੰ ਜਾਇਜ ਠਹਿਰਾਇਆ ਹੈ।
ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ, ਅਧਿਕਾਰੀਆਂ ਅਤੇ ਸਮਾਜ ਦੇ ਲੋਕਾਂ ਦੁਆਰਾ 13360 ਨਵੇਂ ਮੈਂਬਰਾਂ ਨੂੰ ਜੋੜਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਭਾਗ ਦੇ ਫੇਸਬੁੱਕ ਪੇਜ ਨੂੰ ਇੰਨੀ ਵੱਡੀ ਪੱਧਰ ਉੱਤੇ ਲਾਈਕ ਕਰਨਾ ਦਰਸਾਉਂਦਾ ਹੈ ਕਿ ਸਮਾਜਿਕ ਤੌਰ ਉੱਪਰ ਅਧਿਆਪਕ ਭਾਈਚਾਰੇ ਦੀ ਕੀਤੀ ਮਿਹਨਤ ਨੂੰ ਪਸੰਦ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *