ਅੰਮ੍ਰਿਤਸਰ ਕੈਂਪ ਵਿੱਚ 150 ਲੋਕਾਂ ਨੂੰ ਲਗਾਇਆ ਗਿਆ ਕੋਵਿਡ ਵੈਕਸੀਨ

अमृतसर पंजाब

ਅੰਮ੍ਰਿਤਸਰ 27 ਜੂਨ ( ਨਿਊਜ਼ ਹੰਟ ) :

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਐਨ.ਐਸ.ਯੂ.ਆਈ. ਦੇ ਵਾਇਸ ਪ੍ਰਧਾਨ ਕਾਰਤੀਕੇਯ ਸ਼ਰਮਾ ਨੇ ਵਰਿੰਦਾਵਨ ਗਾਰਡਨ ਕਲੋਨੀ, ਲੋਹਰਾਕਾ ਰੋਡ ਵਿੱਚ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਸ੍ਰੀ ਵਿਕਾਸ ਸੋਨੀ ਕੌਂਸਲਰ ਮੁੱਖ ਮਹਿਮਾਨ ਵਜੋਂ ਇਸ ਕੈਂਪ ਵਿੱਚ ਸ਼ਿਰਕਤ ਕਰਕੇ ਟੀਕਾਕਰਨ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਵਿੱਚ ਕਰੀਬ 150 ਲੋਕਾਂ ਨੂੰ ਵੈਕਸੀਨ ਲਗਾਇਆ ਗਿਆ। ਸ੍ਰੀ ਵਿਕਾਸ ਸੋਨੀ ਨੇ ਦੱਸਿਆ ਕਿ ਕੋਰੋਨਾ ਮਹਾਂਮਰੀ ਤੋਂ ਬਚਣ ਲਈ ਹਰੇਕ ਵਾਰਡ ਵਿੱਚ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਵੈਕਸੀਨ ਜ਼ਰੂਰ ਲਗਾ ਕੇ ਹੀ ਆਪਣਾ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ। ਸ੍ਰੀ ਵਿਕਾਸ ਸੋਨੀ ਨੇ ਦੱਸਿਆ ਕਿ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਇਸ ਮੌਕੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਪੰਜਾਬ ਐਨ.ਐਸ.ਯੂ.ਆਈ. ਦੇ ਪ੍ਰਧਾਨ ਅਕਸ਼ੈ ਸ਼ਰਮਾ, ਗੌਤਮ ਸੇਠੀ, ਨਿਤਿਨ ਕਪੂਰ, ਕਰਨ ਸੇਠੀ, ਲਾਟੀ ਸ਼ਰਮਾ, ਦੀਪਕ ਮਖੀਜਾ ਹਾਜ਼ਰ ਸਨ।

Leave a Reply

Your email address will not be published. Required fields are marked *