3 ਜੁਲਾਈ ਨੂੰ ਕਰੋਨਾ ਤੋਂ ਬਚਾਓ ਲਈ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾ ਰਹੇ ਹਨ ਮੈਗਾ ਵੈਕਸੀਨੇਸ਼ਨ ਕੈਂਪ-ਡਿਪਟੀ ਕਮਿਸ਼ਨਰ ਪਠਾਨਕੋਟ

पंजाब पठानकोट

ਪਠਾਨਕੋਟ, 1 ਜੁਲਾਈ 2021 ( ਨਿਊਜ਼ ਹੰਟ ) :

ਪਿਛਲੇ ਸਮੇਂ ਲੰਮੇ ਸਮੇਂ ਤੋਂ ਅਸੀਂ ਕਰੋਨਾ ਮਹਾਂਮਾਰੀ ਨਾਲ ਜੰਗ ਲੜ ਰਹੇ ਹਾਂ ਅਤੇ ਬਹੁਤ ਹੱਦ ਤੱਕ ਅਸੀਂ ਇਸ ਜੰਗ ਚੋਂ ਫਤਿਹ ਪਾਈ ਹੈ, ਅੱਗੇ ਭਵਿੱਖ ਲਈ ਵੀ ਇਸੇ ਤਰ੍ਹਾਂ ਅਸੀਂ ਸਹਿਯੋਗ ਕਰਕੇ ਕਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਾਂਗੇ, ਕਰੋਨਾ ਮਹਾਂਮਾਰੀ ਤੇ ਜਿੱਤ ਪਾਉਂਣ ਲਈ ਜਿਲ੍ਹਾ ਪਠਾਨਕੋਟ ਵਿੱਚ 3 ਜੁਲਾਈ ਨੂੰ ਸਹਿਰੀ ਅਤੇ ਗ੍ਰਾਮੀਣ ਪੱਧਰ ਤੇ ਮੈਗਾ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ 3 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾ ਰਹੇ ਮੈਗਾ ਵੈਕਸੀਨੇਸ਼ਨ ਕੈਂਪ ਪ੍ਰੋਗਰਾਮ ਦੇ  ਲਈ ਆਨ ਲਾਈਨ ਕੀਤੀ ਇੱਕ ਰੀਵਿਓ ਮੀਟਿੰਗ ਦੋਰਾਨ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 5 ਲੱਖ ਵੈਕਸ਼ੀਨ ਡੋਜ ਜਿਲ੍ਹਾ ਪਠਾਨਕੋਟ ਨੂੰ ਹੋਰ ਮਿਲੇਗਾ। ਇਸ ਤੋਂ ਪਹਿਲਾ ਵਿਭਾਗ ਵੱਲੋਂ ਇੱਕ ਦਿਨ ਲਈ 15000 ਹਜਾਰ ਕਰੋਨਾ ਵੈਕਸੀਨ ਡੋਜ ਦਾ ਟੀਚਾ ਮਿਲਿਆ ਹੈ ਜੋ ਮੈਗਾ ਵੈਕਸੀਨੇਸ਼ਨ ਕੈਂਪ ਲਗਾ ਕੇ ਪੂਰਾ ਕੀਤਾ ਜਾਣਾ ਹੈ । ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਵਿੱਚ ਸਹਿਰੀ ਅਤੇ ਗ੍ਰਾਮੀਣ ਪੱਧਰ ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਦੋਰਾਨ 18 ਸਾਲ ਦੀ ਉਮਰ ਤੋਂ ਜਿਆਦਾ ਕੋਈ ਵੀ ਵਿਅਕਤੀ ਕਰੋਨਾ ਵੈਕਸੀਨ ਲਗਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦੂਸਰੀ ਡੋਜ ਵੈਕਸੀਨ ਦੀ ਲਗਣੀ ਹੈ ਉਹ ਵੀ ਕੈਂਪ ਦੋਰਾਨ ਵੈਕਸੀਨ ਲਗਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਅਪਣੇ ਸਹਿਯੋਗ ਦੇ ਨਾਲ ਇਹ ਟੀਚਾ ਇੱਕ ਦਿਨ ਵਿੱਚ ਹੀ ਪੂਰਾ ਕਰਨਾ ਹੈ। ਇਸ ਸਬੰਧ ਵਿੱਚ ਮੀਟਿੰਗ ਦੋਰਾਨ ਵੱਖ ਵੱਖ ਵਿਭਾਗੀ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਅਤੇ ਆਂਗਣਬਾੜੀ ਵਰਕਰ ਵੀ ਲੋਕਾਂ ਤੱਕ ਇਹ ਸੰਦੇਸ ਜਨ ਜਨ ਤੱਕ ਲੈ ਕੇ ਜਾਣਗੇ ਅਤੇ ਲੋਕਾਂ ਨੂੰ ਜਾਗਰੁਕ ਕਰਨਗੇ ਕਿ ਇਸ ਮੈਗਾ ਵੈਕਸੀਨੇਸ਼ਨ ਕੈਂਪ ਦੋਰਾਨ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਟੀਕਾਕਰਨ ਕਰਵਾਓ।

Leave a Reply

Your email address will not be published. Required fields are marked *