ਕੋਵਿਡ ਟੀਕਾਕਰਨ; ਜ਼ਿਲ੍ਹੇ ’ਚ ਅੱਜ ਲੱਗੇਗਾ ਮੈਗਾ ਟੀਕਾਕਰਨ ਕੈਂਪ, 85 ਹਜ਼ਾਰ ਤੋਂ ਵੱਧ ਡੋਜ਼ਾਂ ਲਗਾਉਣ ਦਾ ਰੱਖਿਆ ਗਿਆ ਟੀਚਾ : ਅਪਨੀਤ ਰਿਆਤ

पंजाब होशियारपुर
ਹੁਸ਼ਿਆਰਪੁਰ, 2 ਜੁਲਾਈ ( ਨਿਊਜ਼ ਹੰਟ ) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਚਲਾਈ ਗਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਲਈ 3 ਜੁਲਾਈ ਨੂੰ ਜ਼ਿਲ੍ਹੇ ਵਿੱਚ ਮੈਗਾ ਟੀਕਾਕਰਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਇਨ੍ਹਾਂ ਕੈਂਪਾਂ ਵਿੱਚ ਇਕ ਹੀ ਦਿਨ ਵਿੱਚ 85 ਹਜ਼ਾਰ ਡੋਜ਼ਾਂ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼, ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਕਸੀਨੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਲੱਗੇਗੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਖੇਤਰਾਂ ਵਿੱਚ ਲੱਗੇ ਟੀਕਾਕਰਨ ਕੈਂਪਾਂ ਦੀਆਂ ਤਿਆਰੀਆਂ ਦੀ ਪਹਿਲਾਂ ਹੀ ਸਮੀਖਿਆ ਕਰਦੇ ਹੋਏ ਉਥੋਂ ਦੇ ਪ੍ਰਬੰਧ ਮੁਕੰਮਲ ਬਣਾ ਲੈਣ। ਉਨ੍ਹਾਂ ਕਿਹਾ ਕਿ ਕੈਂਪ ਵਾਲੇ ਸਥਾਨਾਂ ਵਿੱਚ ਪੀਣ ਵਾਲੇ ਸਾਫ ਪਾਣੀ ਤੋਂ ਇਲਾਵਾ ਜਿਥੇ ਲੋਕਾਂ ਦੇ ਬੈਠਣ ਦੀ ਇੰਨਡੋਰ ਵਿਵਸਥਾ ਨਹੀਂ ਹੈ ਉਥੇ ਟੈਂਟ ਲਗਵਾਉਣ ਅਤੇ ਬਿਜਲੀ ਦੇ ਬੈਕਅੱਪ ਸਬੰਧੀ ਪ੍ਰਬੰਧ ਯਕੀਨੀ ਬਣਾਉਣ ਤਾਂ ਜੋ ਲੋਕਾਂ ਨੂੰ ਗਰਮੀ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੈਗਾ ਟੀਕਾਕਰਨ ਕੈਂਪ ਦੇ ਦੌਰਾਨ ਉਹ ਕੈਂਪ ਵਾਲੇ ਸਥਾਨਾਂ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਟੀਕਾਕਰਨ ਦੇ ਲਈ ਉਤਸ਼ਾਹਿਤ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੈਗਾ ਟੀਕਾਕਰਨ ਕੈਂਪ ਵਿੱਚ ਕੇਵਲ ਕੋਵਿਸ਼ੀਲਡ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ 3 ਜੁਲਾਈ ਨੂੰ ਮੈਗਾ ਕੈਂਪ ਲਗਾ ਕੇ ਕਰੀਬ 200 ਸੈਸ਼ਨ ਸਾਈਟਾਂ ’ਤੇ 18 ਤੋਂ 45 ਸਾਲ ਜਾਂ 45 ਤੋਂ ਵੱਧ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਵਿਸ਼ੀਲਡ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਬਾਇਲ ਟੀਮਾਂ ਨੂੰ ਵੀ ਜ਼ਰੂਰੀ ਡੋਜ਼ਾਂ ਮੁਹੱਈਆਂ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਰਾਹੀਂ ਵੀ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਟੀਕਾਕਰਨ ਕਰਵਾਉਣ ਜਾ ਰਹੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਨਿਰਦੇਸ਼ਾਂ ਜਿਵੇਂ ਕਿ ਮਾਸਕ ਪਹਿਨ ਕੇ ਘਰ ਤੋਂ ਬਾਹਰ ਨਿਕਲਣ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣ ਕਰਨ ਉਨ੍ਹਾਂ ਵੈਕਸੀਨੇਸ਼ਨ ਕੈਂਪ ਦੇ ਨੋਡਲ ਅਧਿਕਾਰੀਆਂ ਨੂੰ ਕੋਵਿਡ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।
ਇਸ ਮੌਕੇ ’ਤੇ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਦਸੂਹਾ ਰਣਦੀਪ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਗੜ੍ਹਸ਼ੰਕਰ ਅਰਵਿੰਦ ਕੁਮਾਰ, ਸਿਵਲ ਸਰਜਨ ਡਾ. ਰਣਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਜ਼ਿਲ੍ਹਾ ਮਾਲ ਅਫ਼ਸਰ ਅਮਨਪਾਲ ਸਿੰਘ, ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
3 ਜੁਲਾਈ ਨੂੰ ਇਨ੍ਹਾਂ ਸਥਾਨਾਂ ’ਤੇ ਲੱਗਣਗੇ ਟੀਕਾਕਰਨ ਕੈਂਪ :-
ਹੁਸ਼ਿਆਰਪੁਰ: ਸਿਵਲ ਹਸਪਤਾਲ ਹੁਸ਼ਿਆਰਪੁਰ, ਕੈਨਾਲ ਕਲੋਨੀ ਹੁਸ਼ਿਆਰਪੁਰ, ਬਾਲੀ ਹਸਪਤਾਲ ਹੁਸ਼ਿਆਰਪੁਰ, ਸਰਵਿਸ ਕਲੱਬ (ਮੋਬਾਇਲ ਟੀਮ), ਸਰਕਾਰੀ ਡਿਸਪੈਂਸਰੀ ਬਹਾਦਰਪੁਰ, ਸਰਕਾਰੀ ਡਿਸਪੈਂਸਰੀ ਮੁਹੱਲਾ ਸਲਵਾੜਾ, ਸਰਕਾਰੀ ਡਿਸਪੈਂਸਰੀ ਅਸਲਾਮਾਬਾਦ, ਸਰਕਾਰੀ ਡਿਸਪੈਂਸਰੀ ਪੁਰਹੀਰਾਂ, ਪੁਲਿਸ ਲਾਈਨ ਹਸਪਤਾਲ ਹੁਸ਼ਿਆਰਪੁਰ, ਓਮ ਨਮ: ਸ਼ਿਵਾਏ ਮੰਦਿਰ ਸੈਂਟਰਲ ਟਾਊਨ ਹੁਸ਼ਿਆਰਪੁਰ।
ਮੁਕੇਰੀਆਂ: ਸਬ ਡਵੀਜਨ ਮੁਕੇਰੀਆਂ ਦਾ ਸਿਵਲ ਹਸਪਤਾਲ, ਸਾਧਾ ਸਵਾਮੀ ਸਤਸੰਗ ਘਰ ਜੀ.ਟੀ ਰੋਡ, ਪਰਮ ਹੰਸ ਮੰਦਿਰ ਵਿੱਚ ਵੈਕਸੀਨ ਲਗਾਈ ਜਾਵੇਗੀ।
ਟਾਂਡਾ: ਪੀ.ਐਚ.ਸੀ ਟਾਂਡਾ, ਮਹਾਦੇਵ ਮੰਦਿਰ, ਚੰਡੀਗੜ੍ਹ ਝੁਗੀਆਂ, ਮਿਆਣੀ, ਕੰਧਾਲਾ ਸ਼ੇਖਾਂ, ਬਸੀ ਜਲਾਲ, ਜਹੂਰਾ, ਤਲਵੰਡੀ ਇੰਡੀਆ, ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਕਲੋਆ, ਖੁੱਡਾ, ਜਾਜਾ, ਟਾਹਲੀ ਅਤੇ ਜੌੜਾ।
ਗੜ੍ਹਸ਼ੰਕਰ : ਸਿਵਲ ਹਸਪਤਾਲ ਗੜ੍ਹਸ਼ੰਕਰ, ਗੁਰੂ ਰਵਿਦਾਸ ਗੁਰੂਦੁਆਰਾ ਅਤੇ ਰਾਮਾ ਮੰਦਿਰ।
ਸ਼ਾਮ ਚੁਰਾਸੀ : ਰਾਧਾ ਸਵਾਮੀ ਸਤਸੰਗ ਘਰ, ਗੁਰੂਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ, ਸੰਤ ਨਿਰੰਕਾਰੀ ਭਵਨ ਅਤੇ ਸੀ.ਐਚ.ਸੀ. ਸ਼ਾਮ ਚੁਰਾਸੀ।
ਭੂੰਗਾ : ਗੜ੍ਹਦੀਵਾਲਾ, ਨੀਲਾ ਨਲੋਆ, ਜਨੌੜੀ, ਮਨਹੋਤਾ, ਢੋਲਵਾਹਾ, ਜਮਸ਼ੇਰ ਚਠਿਆਲ, ਭਾਨੋਵਾਲ, ਡਫੱਰ, ਭਾਨਾ, ਰੂਪੋਵਾਲ, ਧੂਗਾ ਕਲਾਂ, ਦਾਰਾਪੁਰ, ਸੋਤਲਾ, ਪੰਡੋਰੀ ਅਟਵਾਲ, ਸੀਕਰੀ, ਬਰਿਆਣਾ, ਚੌਟਾਲਾ, ਬਸੀ ਉੜਮੁੜ ਖਾਂ, ਹਰਿਆਣਾ, ਬਸੀ ਵਜੀਦ, ਮੁਸਤਾਪੁਰ ਅਤੇ ਭੂੰਗਾ।
ਹਾਜੀਪੁਰ: ਕਾਲੀ ਮਾਤਾ ਮੰਦਿਰ, ਪੁਰਾਣਾ ਤਲਵਾੜਾ, ਦਾਤਾਰਪੁਰ, ਹਾਜੀਪੁਰ, ਘਗਵਾਲ, ਸੀਪਰੀਆਂ, ਰੌਲੀ ਅਤੇ ਆਂਵਲਾ ਫੈਕਟਰੀ ਤਲਵਾੜਾ।
ਤਲਵਾੜਾ: ਬੀ.ਬੀ.ਐਮ.ਬੀ. ਆਫਿਸਰ ਕਲੱਬ ਨਜ਼ਦੀਕ ਬੀ.ਬੀ.ਐਮ.ਬੀ. ਅਸਪਤਾਲ ਅਤੇ ਮਹਾਰਾਣਾ ਪ੍ਰਤਾਪ ਭਵਨ ਨੰਬਰ ਇਕ।
ਹਾਰਟਾ ਬੱਡਲਾ: ਸਤਸੰਗ ਘਰ, ਰਾਜਪੁਰ ਭਾਈਆਂ, ਸਤਸੰਗ ਘਰ ਬਜਵਾੜਾ, ਸਤਸੰਗ ਘਰ ਬਸੀ ਕਲਾਂ, ਸਬ-ਸੈਂਟਰ ਬਜਵਾੜਾ, ਚੌਹਾਲ, ਸਤਸੰਗ ਘਰ ਢੱਕੋਵਾਲ, ਸਤਸੰਗ ਘਰ ਨੰਗ ਸ਼ਹੀਦਾਂ, ਸਾਰੇ ਸਬ ਸੈਂਟਰ ਅਤੇ ਸੀ.ਵੀ ਵਿੱਚ ਟੀਕਾਕਰਨ ਹੋਵੇਗਾ।
ਮੰਗ ਭੰਡੇਰ : ਪੀ.ਐਚ.ਸੀ ਮੰਡ ਭੰਡੇਰ, ਰਾਜ ਪਲਵਾ, ਜਲੋਟਾ, ਡਡਿਆਲ, ਹਰਦੋ ਨਾਈਕਨਾਮਾ, ਸੰਸਾਰਪੁਰ ਬੋਸ਼ਾ, ਆਲਮਪੁਰ, ਰੀਲਾਂ, ਬੀਸੋ ਚੱਕ, ਬਾਜਾ ਚੱਕ, ਨਰਾਇਣਗੜ੍ਹ, ਹਰਦੋ ਥਲਾ, ਨੰਗਲ ਬਿਹਾਲਾਂ, ਬੱਡਲਾ, ਘੋਗਰਾ, ਕੌਲੀਆਂ, ਪਾਸੀ ਬੇਟ, ਹਿੰਮਤਪੁਰ, ਉਮਰਪੁਰ, ਦਵਾਖੇੜੀ, ਰੰਧਾਵਾ, ਬੋਦਲ ਅਤੇ ਖੁਣ ਖੁਣ ਕਲਾਂ।
ਬੁਢਾਬੜ : ਗੁਰਦਾਸਪੁਰ, ਬੇਗੋਵਾਲ, ਬਹਾਦਪੁਰ ਜੱਟਾਂ, ਹਰਸੇ ਮਾਨਸਰ, ਭਵਨਲ, ਡੋਗਰੀ ਰਾਜਪੁਤਾਂ, ਧਾਮੀਆਂ, ਸਰਿਆਣਾ, ਮੁਸਾਹਿਬਪੁਰ, ਮੁਰਾਦਪੁਰ ਅਵਾਣ, ਪੁਰੂ ਨੰਗਲ ਬਰੋਟਾ, ਧਨੋਆ, ਸੰਗੇ ਕਟਰਾਲਾ, ਹਰਦੋਖੁੰਦਪੁਰ, ਆਲੋਭੱਟੀ, ਖਿਜਰਪੁਰ, ਪੁਰੀਕਾ, ਹਰਸੇ ਕਲੋਤਾ, ਬਿਸ਼ਨਪੁਰ, ਭੰਗਾਲਾ, ਟਾਂਡਾ ਰਾਮ ਸਰਾਏ, ਮਹਿਤਾਬਪੁਰ, ਬੁਢਾਬੜ ਫਿਰੋਜਪੁਰ, ਪੁਰਾਣਾ ਭੰਗਾਲਾ, ਪਲਾਕੀ ਆਰ.ਐਸ.ਐਸ.ਜੀ।
ਬੀਨੇਵਾਲ : ਨੈਣਵਾਂ, ਕਾਲੇਵਾਲ ਅਤੇ ਬੀਨੇਵਾਲ।
ਚੱਕੋਵਾਲ : ਮੜੂਲੀ ਬਰਾਹਮਣਾ, ਖਡਿਆਲਾ ਸੈਣੀਆਂ, ਬ੍ਰਹਾਜੀਤ, ਜੰਡੀ, ਰੰਧਾਵਾ ਬਰੋਟਾ, ਪੰਡੋਰੀ ਖਜੂਰ, ਨੰਦਾਚੌਰ, ਚੱਕ ਗੁਜਰਾਂ, ਮੁਰਾਦਪੁਰ ਨਰਿਆਲ, ਸਲੇਮਪੁਰ, ਸਤੌਰ, ਖੁਣ ਖੁਣ ਗੋਬਿੰਦਪੁਰ, ਭੀਖੋਵਾਲ, ਹਰਦੋਖਾਨਪੁਰ, ਕੋਟਲਾ ਨੌਧ ਸਿੰਘ, ਭਾਗੋਵਾਲ, ਫਤਿਹਗੜ੍ਹ, ਨਿਆਰਾ, ਬਡਾਲਾ ਮਾਹੀ, ਆਦਮਵਾਲ, ਨੰਦਨ, ਮਾਦਕਢੇਰੀ, ਚੱਕੋਵਾਲ ਸ਼ੇਖਾਂ, ਪੱਜੋਦਿਤਾ, ਆਲੋਵਾਲ, ਧੂਤ ਖੁਰਦ, ਕਾਂਟੀਆਂ, ਕੱਕੋਂ, ਨਸਰਾਲਾ ਸਟੇਸ਼ਨ ਅਤੇ ਬੇਗਮਪੁਰ ਜੰਡਿਆਲਾ,
ਮਾਹਿਲਪੁਰ : ਸੀ.ਐਚ.ਸੀ ਮਾਹਿਲਪੁਰ, ਪ੍ਰਾਇਮਰੀ ਸਕੂਲ ਵਾਰਡ ਨੰਬਰ 6 ਅਤੇ ਮਾਨਵ ਕੇਂਦਰ ਨਜ਼ਦੀਕ ਕਰਮ ਪੈਲੇਸ।
ਪਾਲਦੀ: ਜੰਡੋਲੀ, ਪੰਜੌੜਾ, ਬਾੜੀਆਂ ਕਲਾਂ, ਸਰਿਆਲਾ ਕਲਾਂ, ਜੇਜੋਂ, ਅਜਨੋਹਾ, ਬੰਬੇਲੀ, ਸ਼ੇਰਪੁਰ ਠਾਕੋ, ਬਾਹੋਵਾਲ ਅਤੇ ਅਲਾਵਲਪੁਰ।
ਦਸੂਹਾ : ਲੰਗ ਹਾਲ, ਗੁਰੂ ਮਿਸ਼ਨ ਹਸਪਤਾਲ ਗੁਰੂਦੁਆਰਾ ਕੰਪਲੈਕਸ ਅਤੇ ਰਾਧਾ ਸਵਾਮੀ ਸਤਸੰਗ ਘਰ ਦਸੂਹਾ।
ਭੋਲ ਕਲੋਤਾ : ਕਰਟੋਲੀ, ਮੰਗੂ ਮਹਿਰਾ, ਦੁਲਾਲ ਅਤੇ ਸੀ.ਐਚ.ਸੀ ਭੋਲ ਕਲੋਤਾ।
ਕਮਾਹੀ ਦੇਵੀ : ਕਮਾਹੀ ਦੇਵੀ।
ਪੋਸੀ : ਪੋਸੀ, ਮਜਾਰਾ ਡਿੰਗਰੀਆਂ, ਬਿਲੜੋਂ, ਅਕਾਲਗੜ੍ਹ, ਪਦਰਾਣਾ, ਬਿੰਜੋਂ, ਚੱਕ ਗੁਜਰਾਂ, ਫਤਿਹਗੜ੍ਹ ਖੁਰਦ, ਸੋਕੀਆਂ ਅਤੇ ਖਾਬੜਾ।

Leave a Reply

Your email address will not be published. Required fields are marked *