ਵਿਧਾਨ ਸਭਾ ਖੇਤਰ ਉੜਮੁੜ ਦੇ ਪਿੰਡ ਮੂਨਕ ਕਲਾਂ ਅਤੇ ਮੂਨਕ ਖੁਰਦ ’ਚ ਲਗਾਇਆ ਗਿਆ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ : ਪ੍ਰਦੀਪ ਸਿੰਘ ਢਿਲੋਂ

पंजाब होशियारपुर

ਹੁਸ਼ਿਆਰਪੁਰ, 3 ਜੁਲਾਈ 2021 ( ਨਿਊਜ਼ ਹੰਟ ) :

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਅਤੇ 18 ਸਾਲ ਵਾਲੇ ਨੌਜਵਾਨਾਂ ਨੂੰ ਵੋਟ ਪਾਉਣ ਦੇ ਪ੍ਰਤੀ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਵਿਧਾਨ ਸਭਾ ਖੇਤਰ ਉੜਮੁੜ-41 ਦੇ ਪਿੰਡ ਮੂਨਕ ਕਲਾਂ ਅਤੇ ਮੂਨਕ ਖੁਰਦ ਵਿੱਚ ਵੋਟਰ ਜਾਗਰੂਕਤਾ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਉੜਮੁੜ-41 ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰ ਪ੍ਰਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਕੈਂਪ ਦੇ ਦੌਰਾਨ ਸੁਪਰਵਾਈਜਰ ਜਸਦੀਪ ਸਿੰਘ, ਬੀ.ਐਲ.ਓ ਬੂਥ ਨੰਬਰ 94 ਗੁਰਦਿਆਲ ਸਿੰਘ, ਬੂਥ ਨੰਬਰ 95 ਦੇ ਬੀ.ਐਲ.ਓ ਵਿਸ਼ਾਲ ਚੌਧਰੀ, ਬੂਥ ਨੰਬਰ 96 ਦੇ ਬੀ.ਐਲ.ਓ ਮਨਿੰਦਰ ਕੌਰ ਅਤੇ ਬੂਥ ਨੰਬਰ 97 ਦੇ ਬੀ.ਐਲ.ਓ ਗੁਰਦੀਪ ਸਿੰਘ ਅਤੇ ਸਵੀਪ ਨੋਡਲ ਅਫ਼ਸਰ ਦਕਸ਼ ਸੋਹਲ ਨੇ ਲੋਕਾਂ ਨੂੰ ਵੋਟ ਬਣਾਉਣ ਦੇ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ’ਤੇ ਸਾਰੇ ਅਧਿਕਾਰੀਆਂ ਨੇ ਕਿਹਾ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰ ਵਿਅਕਤੀ ਦੇ ਲਈ ਵੋਟ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯਤਨਾ ਨਾਲ ਲੋਕਾਂ ਨੂੰ ਵੋਟ ਬਣਾਉਣਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਯੋਗ ਉਮੀਦਵਾਰਾਂ ਦੇ ਵੋਟ ਸਬੰਧੀ ਫਾਰਮ ਭਰ ਕੇ ਦਸਤਾਵੇਜ ਰਾਹੀਂ ਵੋਟ ਬਣਾਉਣ ਦੀ ਪ੍ਰਕ੍ਰਿਆ ਨੂੰ ਅਮਲੀ ਜਾਮਾ ਪਹਿਨਾਇਆ ਗਿਆ।

Leave a Reply

Your email address will not be published. Required fields are marked *