ਕਰੋਨਾ ਕਾਰਨ ਪ੍ਰਭਾਵਿਤ ਕਾਰੋਬਾਰ ਨੂੰ ਫਿਰ ਤੋਂ ਸੁਰੂ ਕਰਨ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਨੇ ਕੀਤੀ ਮਦਦ-ਸਾਹਿਲ

पंजाब पठानकोट

ਪਠਾਨਕੋਟ, 5 ਜੁਲਾਈ 2021  ( ਨਿਊਜ਼ ਹੰਟ ) :

ਜਿਵੇਂ ਕਿ ਦੇਖਣ ਵਿਚ ਆਇਆ ਹੈ ਕਿ ਪਿਛਲੇ ਇੱਕ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਕੋਵਿਡ-19 ਦੀ ਮਹਾਂਮਾਰੀ ਨੇ ਜਿਸ ਤਰ੍ਹਾਂ ਅਪਣੇ ਪੈਰ ਪਸਾਰੇ ਹਨ, ਉਸ ਨਾਲ ਸਮਾਜ ਦਾ ਹਰੇਕ ਵਰਗ ਪ੍ਰਭਾਵਿਤ  ਹੋਇਆ ਹੈ । ਇਵੇਂ ਦੀ ਹੀ ਕਹਾਣੀ  ਸਾਹਿਲ ਪੁਰੀ ਦੀ ਹੈ ਜੋ ਕਿ ਜਿਲ੍ਹਾ ਪਠਾਨਕੋਟ ਦੇ ਬਜਰੀ ਕੰਪਨੀ ਵਿਚ ਰਹਿੰਦਾ ਹੈ।
ਸਾਹਿਲ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਪਣਾ ਕੰਪਿਉਟਰ,ਪਿ੍ਰੰਟਰ ਅਸੈਸਰੀ ਦਾ ਕੰਮ ਕਰਦਾ ਹੈ। ਪਰ ਕਰੋਨਾ ਦੀ ਮਾਰ ਨਾਲ ਸਾਹਿਲ ਨੇ ਦੱਸਿਆ ਕਿ ਮੇਰਾ ਕੰਮ ਬਹੁਤ ਪ੍ਰਭਾਵਿਤ ਹੋਇਆ । ਮੈਂ ਅਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦਾਂ ਸੀ ਜਿਸ ਲਈ ਮੈਨੂੰ ਪੈਸਿਆਂ ਦੀ ਸਖਤ ਲੋੜ ਸੀ , ਮੈਂ ਇਸ ਸਮੱਸਿਆ ਬਾਰੇ ਅਪਣੇ ਕਿਸੇ ਦੋਸਤ ਨੂੰ ਦੱਸਿਆ ਤਾਂ ਉਸ ਨੇ ਮੈਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਬਾਰੇ ਦੱਸਿਆ। ਇਸ ਸਬੰਧੀ ਮੈਂ ਪਹਿਲਾਂ ਅਖਬਾਰ ਵਿਚ ਪੜ੍ਹ ਚੁਕਿਆ ਸੀ ਕਿ ਜਿਲ੍ਹਾ ਰੋਜ਼ਾਗਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਸਵੈ-ਰੋਜ਼ਗਾਰ ਲਈ ਲੋਨ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਮੈਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬਿਜਟ ਕੀਤਾ ਉਹਨਾਂ ਨੇ ਮੇਰੀ ਮਦਦ ਕਰਦੇ ਹੋਏ ਮੇਰੇ ਨਾਮ ਲਿੰਕ ਤੇ ਰਜਿਸਟਰ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਮੈਨੂੰ ਜਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਨਾਲ ਮਿਲਾਇਆ  ਅਤੇ ਉਹਨਾਂ ਨੇ ਮੈਨੂੰ ਸਾਰੀ ਪ੍ਰਕਿਰਿਆ ਬਾਰੇ ਦੱਸਿਆ ਅਤੇ ਲੋਨ ਲਈ ਅਪਲਾਈ ਕਰਵਾਇਆ। ਸਾਰੀਆਂ ਸਰਤਾਂ ਪੂਰੀਆਂ ਕਰਨ ਤੋਂ ਬਾਅਦ ਮੈਨੂੰ 10.00 ਲੱਖ ਰੁਪਏ ਦੀ ਰਾਸੀ ਦਾ ਕੇਸ਼ ਬੈਂਕ ਕੋਲ ਭੇਜ ਕੇ ਪਾਸ ਕਰਵਾ ਦਿੱਤਾ।।ਜਿਸ ਨਾਲ ਮੈਂ ਅਪਣਾ ਕਾਰੋਬਾਰ ਨੂੰ ਹੋਰ ਵਧਾ ਸਕਿਆ ਅਤੇ ਹੁਣ ਮੇਰਾ ਕਾਰੋਬਾਰ ਜਿਲ੍ਹਾ ਰੋਜ਼ਗਾਰ ਦੀ ਮਦਦ ਨਾਲ ਬਹੁਤ ਸਚੂਜੇ ਢੰਗ ਨਾਲ ਚਲ ਰਿਹਾ ਹੈ।
ਸਾਹਿਲ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ,ਸਵੈ-ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ ਇਸ ਕਰਕੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਨਾਲ ਜੁੜਨ ਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦਾ ਬਹੁਤ ਧੰਨਵਾਦ ਕਰਦਾ ਹਾਂ

Leave a Reply

Your email address will not be published. Required fields are marked *