ਆਂਗਨਵਾੜੀਆਂ ਨੂੰ ਅਪਗ੍ਰੇਟ ਕਰਨ ਦੇ ਲਈ ਸ਼ੁਰੂ ਕੀਤਾ ਜਾਵੇਗਾ ਪਾਇਲਟ ਪ੍ਰੋਜੈਕਟ : ਅਪਨੀਤ ਰਿਆਤ

पंजाब होशियारपुर
ਹੁਸ਼ਿਆਰਪੁਰ, 13 ਜੁਲਾਈ 2021 ( ਨਿਊਜ਼ ਹੰਟ ) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਆਂਗਨਵਾੜੀਆਂ ਨੂੰ ਮਾਡਲ ਆਂਗਨਵਾੜੀ ਬਣਾਉਣ ਦੇ ਲਈ ਜਲਦ ਹੀ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਜਿਸ ਤਹਿਤ ਆਂਗਨਵਾੜੀ ਵਿੱਚ ਹਰ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਕੇ ਉਸ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼ ਦੀ ਮੀਟਿੰਗ ਨੁੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਸਾਰੇ ਆਂਗਨਵਾੜੀ ਸੁਪਰਵਾਈਜਰਾਂ ਵਲੋਂ ਇਕ ਆਨਲਾਈਨ ਗੂਗਲ ਸ਼ੀਟ ਭਰੀ ਜਾਵੇਗੀ, ਜਿਸ ਦੇ ਰਾਹੀਂ ਉਹ ਆਪਣੇ ਆਂਗਨਵਾੜੀ ਸੈਂਟਰਾਂ ਵਿੱਚ ਉਪਲਬੱਧ ਸੁਵਿਧਾਵਾਂ ਦੇ ਬਾਰੇ ਵਿੱਚ ਆਨਲਾਈਨ ਜਾਣਕਾਰੀ ਭਰਨਗੇ, ਜਿਸ ਤੋਂ ਪਤਾ ਲੱਗੇਗਾ ਕਿ ਕਿਸ ਆਂਗਨਵਾੜੀ ਸੈਂਟਰ ਵਿੱਚ ਕਿਸ ਸੁਵਿਧਾ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਸਮੂਹ ਸੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਗੂਗਲ ਸ਼ੀਟ ਨੂੰ ਭਰਨ ਤਾਂ ਜੋ ਆਂਗਨਵਾੜੀਆਂ ਨੂੰ ਅਪਗ੍ਰੇਡ ਕਰਨ ਦੇ ਲਈ ਯੋਗ ਕਦਮ ਚੁੱਕੇ ਜਾ ਸਕਣ। ਵਿਭਾਗ ਵਲੋਂ ਸੀਮਾਂਤ ਨੇ ਸੀ.ਡੀ.ਪੀ.ਓਜ਼ ਨੂੰ ਡਿਜੀਟਲ ਤੌਰ ’ਤੇ ਫਾਰਮ ਭਰਨ ਦੀ ਪ੍ਰਕ੍ਰਿਆ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਜੀਵ ਗੌਤਮ ਅਤੇ ਸਮੂਹ ਸੀ.ਡੀ.ਪੀਓਜ਼ ਵੀ ਮੌਜੂਦ ਸਨ।

Leave a Reply

Your email address will not be published. Required fields are marked *