ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਨੋਜਵਾਨਾਂ ਨੂੰ ਆਰਮੀ ਵਿੱਚ ਭਰਤੀ ਲਈ ਕਰ ਰਿਹਾ ਜਾਗਰੁਕ

Pathankot Punjab ब्रेकिंग न्यूज़

ਪਠਾਨਕੋਟ, 12 ਅਗਸਤ ( ਨਿਊਜ਼ ਹੰਟ )- ਕਰੋਨਾ ਕਾਲ ਦੋਰਾਨ ਬੇਰੋਜਗਾਰ ਨੋਜਵਾਨਾਂ ਨੂੰ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਸਮੇਂ ਵਿੱਚ ਵੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਅਹਿੰਮ ਭੁਮਿਕਾ ਨਿਭਾਈ ਹੈ ਅਤੇ ਆਨ ਲਾਈਨ ਕੈਂਪ ਲਗਾ ਕੇ ਨੋਜਵਾਨਾਂ ਨੂੰ ਨੋਕਰੀਆਂ ਪ੍ਰਾਪਤ ਕਰਨ ਲਈ ਜਾਗਰੁਕ ਕੀਤਾ ਅਤੇ ਹੁਣ ਅੱਗੇ ਵੀ ਇਹ ਹੀ ਉਪਰਾਲਾ ਹੈ ਕਿ ਵੱਧ ਤੋਂ ਵੱਧ ਨੋਜਵਾਨਾਂ ਨੂੰ ਨੋਕਰੀਆਂ ਮੂਹੇਈਆ ਕਰਵਾਈਆਂ ਜਾਣ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਆਯੋਜਿਤ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਸਰਵਸ੍ਰੀ ਮਨੋਜ ਕੁਮਾਰ ਐਸ.ਪੀ. ਪਠਾਨਕੋਟ, ਰਾਕੇਸ ਕੁਮਾਰ ਰਿਪਲੇਸਮੈਂਟ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ,ਸਵੈ-ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ ਇਸ ਕਰਕੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਨਾਲ ਜੁੜਨ ਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਉਦੇਸ ਨੋਜਵਾਨਾਂ ਨੂੰ ਭਵਿੱਖ ਅੰਦਰ ਆਰਮੀ ਦੀ ਭਰਤੀ ਲਈ ਜਾਗਰੁਕ ਕਰਨਾ ਹੈ ਜਿਸ ਲਈ ਜਿਲ੍ਹਾ ਰੋਜਗਾਰ ਦਫਤਰ ਵੱਲੋਂ ਵੀ ਵੱਖ ਵੱਖ ਸਮੇਂ ਅੰਦਰ ਬੇਰੋਜਗਾਰ ਨੋਜਵਾਨਾਂ ਨੂੰ ਆਰਮੀ ਵਿੱਚ ਭਰਤੀ ਲਈ ਜਾਗਰੁਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਲਵਾੜਾ ਵਿਖੇ ਸੀ ਪਾਈਟ ਸੈਂਟਰ ਵਿੱਚ ਨੋਜਵਾਨਾਂ ਨੂੰ ਫ੍ਰੀ ਵਿੱਚ ਟ੍ਰੇਨਿੰਗ ਵੀ ਮੁਹੇਈਆ ਕਰਵਾਈ ਜਾਂਦੀ ਹੈ ਜੋ ਤਿੰਨ ਮਹੀਨਿਆਂ ਅੰਦਰ ਨੋਜਵਾਨ ਵੱਲੋਂ ਪੂਰੀ ਕਰ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਨੋਜਵਾਨਾਂ ਨੂੰ ਭਰਤੀ ਲਈ ਸਰੀਰਿਕ ਤੋਰ ਤੇ ਤਿਆਰ ਕੀਤਾ ਜਾਂਦਾ ਹੈ ਅਤੇ ਲਿਖਿਤ ਪ੍ਰੀਖਿਆ ਲਈ ਵੀ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਬੇਰੋਜਗਾਰ ਨੋਜਵਾਨ ਜੋ ਆਰਮੀ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੇ ਹਨ ਅੱਗੇ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸੈਂਟਰਾਂ ਨਾਲ ਤਾਲਮੇਲ ਕਰਕੇ ਲਾਭ ਪ੍ਰਾਪਤ ਕਰ ਸਕਦੇ ਹਨ।

Leave a Reply

Your email address will not be published.