ਬਿਨ੍ਹਾਂ ਹਾਈ ਸਿਕਉਰਟੀ ਨੰਬਰ ਪਲੇਟਾਂ ਦੇ ਵਾਹਨ ਚਲਾਉਂਣ ਤੇ ਹੋਵੇਗੀ ਕਾਰਵਾਈ-ਗੁਰਸਿਮਰਨ ਸਿੰਘ ਢਿਲੋਂ

पंजाब पठानकोट ब्रेकिंग न्यूज़

ਪਠਾਨਕੋਟ 18 ਅਗਸਤ ( ਨਿਊਜ਼ ਹੰਟ )- ਪੰਜਾਬ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਜਿਹੜਾ ਵੀ ਵਾਹਨ ਚਾਲਕ ਬਿਨ੍ਹਾਂ ਹਾਈ ਸਿਕਉਰਟੀ ਨੰਬਰ ਪਲੇਟਾਂ ਦੇ ਰੋਡ ਤੇ ਸਫਰ ਕਰਦਾ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿਲੋਂ ਰਜਿਸਟਰਿੰਗ ਅਥਾਰਟੀ (ਐਮ) ਪਠਾਨਕੋਟ ਕਮ ਐਸ.ਡੀ.ਐਮ. ਪਠਾਨਕੋਟ ਨੇ ਕੀਤਾ।
ਉਨ੍ਹਾਂ ਕਿਹਾ ਕਿ ਜੋ ਵੀ ਵਾਹਨ ਚਾਲਕ ਬਿਨ੍ਹਾਂ ਹਾਈ ਸਿਕਉਰਟੀ ਨੰਬਰ ਪਲੇਟਾਂ ਦੇ ਰੋਡ ਤੇ ਸਫਰ ਕਰਦਾ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਮੋਟਰ ਵਹੀਕਲ ਐਕਟ 1988 ਦੇ ਸੈਕਸ਼ਨ 41 ਅਤੇ ਕੇਂਦਰ ਮੋਟਰ ਵਹੀਕਲ ਨਿਯਮ 1989 ਦੀ ਧਾਰਾ 50 ਅਨੁਸਾਰ ਹਰੇਕ ਵਾਹਨ ਤੇ ਹਾਈ ਸਿਕਉਰਟੀ ਨੰਬਰ ਪਲੇਟ ਲਗਾਉਂਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚਰਚਾ ਵਿੱਚ ਹੈ ਕਿ ਕੂਝ ਸਰਾਰਤੀ ਤੱਤਵਾਂ ਵੱਲੋਂ ਫਰਜੀ ਨੰਬਰ ਪਲੇਟਾਂ ਬਣਾਉਂਣ ਦਾ ਕੰਮਕਾਜ ਕੀਤਾ ਜਾ ਰਿਹਾ ਹੈ ਜੋ ਕਿ ਅਪਰਾਧ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਵਿਸ਼ੇਸ ਚੈਕਿੰਗ ਅਭਿਆਨ ਦੋਰਾਨ ਜੋ ਵਾਹਨ ਬਿਨ੍ਹਾਂ ਹਾਈ ਸਿਕਉਰਟੀ ਨੰਬਰ ਪਲੇਟਾਂ ਦੇ ਚਲ ਰਹੇ ਹਨ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਰ ਕੋਈ ਵਾਹਨ ਪਹਿਲੀ ਵਾਰ ਬਿਨ੍ਹਾਂ ਹਾਈ ਸਿਕਉਰਟੀ ਨੰਬਰ ਪਲੇਟ ਦੇ ਫੜਿਆ ਜਾਂਦਾ ਹੈ ਤਾਂ ਉਸ ਨੂੰ ਮੋਕੇ ਤੇ ਹੀ 2 ਹਜਾਰ ਰੁਪਏ ਦਾ ਜੁਰਮਾਨਾ ਅਤੇ ਅਗਰ ਕੋਈ ਦੂਸਰੀ ਵਾਰ ਫੜਿਆ ਜਾਂਦਾ ਹੈ ਤਾਂ 3 ਹਜਾਰ ਰੁਪਏ ਦਾ ਜੁਰਮਾਨਾ ਕੀਤਾ  ਜਾਵੇਗਾ। ਉਨ੍ਹਾਂ ਕਿਹਾ ਕਿ ਹਾਈ ਸਿਕਉਰਟੀ ਨੰਬਰ ਪਲੇਟ ਲਗਾਉਂਣ ਲਈ www.punjabhsrp.in ਤੇ ਵੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *