ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ 07 ਸਤੰਬਰ ਤੋਂ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ-ਪ੍ਰਸ਼ੋਤਮ ਸਿੰਘ

पंजाब पठानकोट ब्रेकिंग न्यूज़

ਪਠਾਨਕੋਟ, 2 ਸਤੰਬਰ ( ਨਿਊਜ਼ ਹੰਟ )- ਸ੍ਰੀ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਿਕਊਰਟੀ ਕੰਪਨੀ ਵਲੋਂ 7 ਸਤੰਬਰ ਤੋਂ 10 ਸਤੰਬਰ ਤੱਕ ਜਿਲ੍ਹਾ ਪਠਾਨਕੋਟ ਵਿਚ ਵੱਖ-ਵੱਖ ਬਲਾਕ ਪੱਧਰ ਤੇ ਸਿਕਊਰਟੀ ਗਾਰਡ ਦੀ ਭਰਤੀ ਕਰਨ ਲਈ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।
ਉਹਨਾ ਅੱਗੇ ਦੱਸਿਆ ਕਿ  ਜਿਲ੍ਹਾ ਪਠਾਂਨਕੋਟ ਵਿਚ ਵੱਖ ਵੱਖ ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜਗਾਰ ਮੇਲਿਆਂ ਤਹਿਤ ਬੀ ਡੀ ਪੀ ਓ ਦਫਤਰ ਵਿਖੇ 7 ਸਤੰਬਰ ਨੂੰ  ਸੁਜਾਨਪੁਰ, 8 ਸਤੰਬਰ ਨੂੰ ਬਮਿਆਲ ਵਿਖੇ 9 ਸਤੰਬਰ ਨੂੰ ਨਰੋਟ ਜੈਮਲ ਸਿੰਘ ਅਤੇ 10 ਸਤੰਬਰ ਨੂੰ ਘਰੋਟਾ ਬਲਾਕ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਸਕਿਊਰਟੀ ਗਾਰਡ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ, ਉਮਰ 21 ਤੋਂ 37 ਸਾਲ ਅਤੇ ਕੱਦ 5 ਫੁੱਟ  7 ਇੰਚ ਹੋਣਾ ਚਾਹੀਦਾ ਹੈ।ਐਸ ਆਈ ਐਸ ਸਕਿਉਰਟੀ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਇੰਟਰਵਿਓੂ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟੇ੍ਰਨਿੰਗ ਦਿੱਤੀ ਜਾਵੇਗੀ, ਟੇ੍ਰਨਿੰਗ ਮੁਕੰਮਲ ਕਰਨ ਉਪਰੰਤ 13000 ਹਜਾਰ ਤੋਂ 16000/ਰੁਪੈ ਤਨਖਾਹ ਮਿਲਣਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਨੋਜਵਾਨ ਇਨ੍ਹਾਂ ਰੋਜਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।

Leave a Reply

Your email address will not be published. Required fields are marked *