ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ’ਚ 13 ਨੂੰ ਲੱਗੇਗਾ ਦੂਸਰਾ ਮੈਗਾ ਰੋਜ਼ਗਾਰ ਮੇਲਾ : ਅਪਨੀਤ ਰਿਆਤ

पंजाब ब्रेकिंग न्यूज़ होशियारपुर
ਹੁਸ਼ਿਆਰਪੁਰ, 12 ਸਤੰਬਰ ( ਨਿਊਜ਼ ਹੰਟ )-  ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 7ਵਾਂ ਸੂਬਾ ਪੱਧਰੀ ਦੂਸਰਾ ਮੈਗਾ ਰੋਜ਼ਗਾਰ ਮੇਲਾ 13 ਸਤੰਬਰ ਨੂੰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਟਾਂਡਾ, ਹਾਜੀਪੁਰ ਅਤੇ ਤਲਵਾੜਾ ਦੀਆਂ ਨਾਮੀ ਕੰਪਨੀਆਂ ਜਿਵੇਂ ਕਿ ਸੋਨਾਲੀਕਾ ਟਰੈਕਟਰਜ਼, ਐਚ.ਡੀ.ਐਫ.ਸੀ. ਬੈਂਕ, ਇੰਡੂਸੈਂਡ ਬੈਂਕ, ਵਰਧਮਾਨ ਹੁਸ਼ਿਆਰਪੁਰ, ਐਸ.ਆਈ.ਐਸ. ਸਕਿਉਰਟੀ, ਉਨਤੀ ਕੋਆਪ੍ਰੇਟਿਵ ਸੋਸਾਇਟੀ ਤਲਵਾੜਾ, ਏ.ਬੀ. ਸ਼ੂਗਰ ਮਿੱਲ ਮੁਕੇਰੀਆਂ, ਏਸ਼ੀਅਨ ਟਾਇਰਜ਼ ਜਲੰਧਰ, ਪਟੇਲ ਹਸਪਤਾਲ ਜਲੰਧਰ ਤੋਂ ਇਲਾਵਾ ਫੋਕਸ ਪੁਆਇੰਟ ਟਾਂਡਾ ਦੀ ਲੋਕਲ ਇੰਡਸਟਰੀਜ਼ ਤੇ ਦਸੂਹਾ, ਮੁਕੇਰੀਆਂ ਦੀ ਇਮੀਗ੍ਰੇਸ਼ਨ ਕੰਪਨੀਆਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਵਿਚ ਟਾਂਡਾ, ਦਸੂਹਾ, ਮੁਕੇਰੀਆਂ ਦੇ ਨਾਮੀ ਪ੍ਰਾਈਵੇਟ ਸਕੂਲਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ, ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ, ਸੈਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਟਾਂਡਾ ਵਲੋਂ ਬੀ.ਐਡ, ਟੈਟ ਪਾਸ, ਐਮ.ਏ., ਐਮ.ਕਾਮ, ਬੀ.ਸੀ.ਏ. ਦੀ ਵਿਦਿਅਕ ਯੋਗਤਾ ਵਾਲੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਆਪਣਾ ਗ੍ਰਾਮ ਸੁਵਿਧਾ ਸੈਂਟਰ ਖੋਲ੍ਹਣ ਲਈ ਸੀ.ਐਸ.ਸੀ. ਵਲੋਂ ਵੀ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ 10ਵੀਂ ਤੋਂ ਲੈ ਕੇ ਬੀ.ਏ., ਬੀ.ਕਾਮ, ਬੀ.ਸੀ.ਏ., ਐਮ.ਏ., ਕੰਪਿਊਟਰ ਕੋਰਸ, ਆਈ.ਟੀ.ਆਈ. ਡਿਪਲੋਮਾ, ਬੀ.ਟੈਕ ਮਕੈਨੀਕਲ, ਐਮ.ਸੀ.ਏ. ਪਾਸ ਨੌਜਵਾਨ ਆਪਣਾ ਬਾਇਓਡਾਟਾ ਸਰਟੀਫਿਕੇਟ ਲੈ ਕੇ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਦਸੂਹਾ, ਮੁਕੇਰੀਆਂ, ਤਲਵਾੜਾ, ਹਾਜੀਪੁਰ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਇਸ ਰੋਜ਼ਗਾਰ ਮੇਲੇ ਵਿਚ ਹਿੱਸਾ ਲੈਣ ਲਈ ਕਿਹਾ।

Leave a Reply

Your email address will not be published. Required fields are marked *