ਵਿਧਾਇਕ ਰਜਿੰਦਰ ਬੇਰੀ ਵਲੋਂ ਬਾਬਾ ਸੇਖ਼ ਫਰੀਦ ਦੀ ਪਵਿੱਤਰ ਇਤਿਹਾਸਿਕ ਜਗ੍ਹਾ ਦਾ ਦੌਰਾ

जालंधर पंजाब ब्रेकिंग न्यूज़

ਜਲੰਧਰ, 24 ਸਤੰਬਰ (ਨਿਊਜ਼ ਹੰਟ)- ਵਿਧਾਇਕ ਰਜਿੰਦਰ ਬੇਰੀ ਜਿਨਾਂ ਦੇ ਨਾਲ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਮੈਂਬਰ ਸ੍ਰੀ ਜੱਬਾਰ ਖਾਨ ਵੀ ਸਨ ਵਲੋਂ ਅੱਜ ਬਾਬਾ ਸੇਖ਼ ਫਰੀਦ ਦੀ ਪਵਿੱਤਰ ਇਤਿਹਾਸਿਕ ਜਗ੍ਹਾ ਦਾ ਦੌਰਾ ਕਰਕੇ ਭਰੋਸਾ ਦੁਆਇਆ ਕਿ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਨਾਲ ਹੀ ਪੰਜਾਬ ਸੈਰ ਸਪਾਟਾ ਵਿਭਾਗ ਪਾਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਜਲੰਧਰ ਲਈ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਬਾਬਾ ਸੇਖ਼ ਫਰੀਦ ਜੀ ਵਲੋਂ ਇਸ ਜਗ੍ਹਾ ’ਤੇ 40 ਦਿਨ ਰਹਿ ਕੇ ਭਗਤੀ ਕੀਤੀ ਗਈ ਹੈ।

ਇਸ ਮੌਕੇ ਵਿਧਾਇਕ ਰਜਿੰਦਰ ਬੇਰੀ ਨੇ ਇਮਾਮ ਨਾਸਿਰ ਦੇ ਵਿਕਾਸ ਲਈ ਵਕਫ਼ ਬੋਰਡ ਦੇ ਚੇਅਰਮੈਨ ਨੂੰ ਵੀ ਮਿਲਣ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਇਮਾਮ ਨਾਸਿਰ ਮੰਦਿਰ ਦਾ ਜੋ ਇਤਿਹਾਸਿਕ ਮੀਨਾਰ ਅਤੇ ਸਾਲਾਂ ਤੋਂ ਬੰਦ ਪਈ ਵੱਡੀ ਘੜੀ ਨੂੰ ਵੀ ਦੁਬਾਰਾ ਚਲਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ’ਤੇ ਅਸਟੇਟ ਅਫ਼ਸਰ ਜਮੀਲ ਅਹਿਮਦ, ਨਸੀਰੂਦੀਨ ਪੀਰਜ਼ਾਦਾ, ਆਰਸੀ ਸ਼ਕੀਲ ਅਹਿਮਦ, ਪ੍ਰੇਮ ਚੰਦ ਸੈਣੀ, ਸਾਬਰ ਅਤੇ ਵਰਕਰ ਬੋਰਡ ਦੇ ਹੋਰ ਮੈਂਬਰ ਵੀ ਮੌਜੂਦ ਸਨ।

Leave a Reply

Your email address will not be published.