ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ ਦੇ ਉਪਰਾਲਿਆਂ ਸਦਕਾ ਪਵਨੀਤ ਨੂੰ ਮਿਲੀ ਮੰਜਿਲ

पंजाब पठानकोट ब्रेकिंग न्यूज़

ਪਠਾਨਕੋਟ, 11 ਅਕਤੂਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਵਲੋਂ ਮਿਸ਼ਨ ਘਰ-ਘਰ ਰੋਜਗਾਰ ਤਹਿਤ ਜਿਥੇ ਬਹੁਤ ਸਾਰੇ ਬੇਰੋਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਅਤੇ ਅੱਜ ਉਹ ਅਪਣੇ ਪੈਰਾਂ ਤੇ ਖੜ੍ਹੇ ਹੋ ਕੇ ਅਪਣੇ ਪਰਿਵਾਰ ਦੀ ਰੋਜੀ ਰੋਟੀ ਚਲਾ ਰਹੇ ਹਨ, ਇਸ ਦੀ ਇੱਕ ਉਦਾਹਰਨ ਪਵਨੀਤ ਕੁਮਾਰ ਪੁੱਤਰ ਸ੍ਰੀ ਲਾਭ ਚੰਦ ਪਿੰਡ ਨਿਊਂ ਗੁਗਰਾਂ, ਡਾਕਖਾਨਾ ਸੁਜਾਨਪੁਰ ਜਿਲ੍ਹਾ ਪਠਾਨਕੋਟ ਤੋਂ ਮਿਲਦੀ ਹੈ ।

ਜਿਕਰਯੋਗ ਹੈ ਕਿ ਪਵਨੀਤ ਕੁਮਾਰ ਨੇ ਡਿਪਲੋਮਾ ਇਲੇਕਟ੍ਰੀਕਲ ਦੀ ਯੋਗਤਾ ਦੇ ਅਧਾਰ ਤੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਨਾਮ ਰਜਿਸਟਰਡ ਕਰਵਾਇਆ ਹੋਇਆ ਸੀ। ਪਵਨੀਤ ਨੇ ਦੱਸਿਆ ਕਿ ਉਹ ਸੇਵਾ ਕੇਂਦਰ ਵਿਖੇ ਡਾਟਾ ਐਂਟਰੀ ਆਪਰੇਟਰ ਤੋਰ ਤੇ ਕੰਮ ਕਰਦਾ ਸੀ ਜਿਸ ਦੋਰਾਨ ਉਸ ਨੂੰ 8000 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ ।ਉਸ ਨੇ ਦੱਸਿਆ ਕਿ ਸੇਵਾ ਕੇਂਦਰ ਵਿਚ ਕੰਮ ਕਰਨਾ ਮੇਰੇ ਲਈ ਕਾਫੀ ਨਹੀਂ ਸੀ, ਮੈਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਨਾਲ ਨਾਲ ਕਰਦਾ ਰਹਿੰਦਾ ਸੀ। ਇਸੇ ਦੋਰਾਨ ਮੈਨੂੰ ਰੋਜਗਾਰ ਬਿਉਰੋ ਪਠਾਨਕੋਟ ਵਲੋਂ ਦੱਸਿਆ ਗਿਆ ਕਿ ਹਿੰਦੂਸਤਾਨ ਏਅਰਨੋਟੀਕਲ ਲਿਮਿਟਡ ਕੰਪਨੀ ਦੁਆਰਾ ਵਕੈਂਸੀਆਂ ਦੀ ਮੰਗ ਕੀਤੀ ਗਈ ਅਤੇ ਮੇਰੇ ਨਾਮ ਇਹਨਾਂ ਵਕੈਂਸੀ ਲਈ ਭੇਜਿਆ ਗਿਆ।

ਪਵਨੀਤ ਨੇ ਦੱਸਿਆ ਕਿ ਕੰਪਨੀ ਦੁਆਰਾ ਲਿਖਤ ਪ੍ਰੀਖਿਆ ਕਾਨਪੁਰ ਵਿਖੇ ਲਈ ਗਈ ਸੀ ਅਤੇ ਉਸ ਵੱਲੋਂ ਇਹ ਪ੍ਰੀਖਿਆ ਪਾਸ ਕੀਤੀ ਗਈ। ਪ੍ਰੀਖਿਆ ਪਾਸ ਹੋਣ ਦੇ ਬਾਅਦ ਥੋੜੇ ਸਮੇਂ ਵਿਚ ਹੀ ਐਚ.ਏ.ਐਲ. ਦੁਆਰਾ ਪਵਨੀਤ ਨੂੰ ਜੁਆਇੰਨਗ ਲੈਟਰ ਦਿੱਤਾ ਗਿਆ ਅਤੇ ਜੁਅਇੰਨਗ ਲੈਟਰ ਤੋਂ ਬਾਅਦ ਉਸ ਵੱਲੋਂ ਐਚ.ਏ.ਐਲ. ਹੈਡਕੁਆਰਟ ਬੰਗਲੋਰ ਵਿਖੇ ਜੁਆਇੰਨ ਕੀਤਾ। ਪਵਨੀਤ ਨੇ ਦੱਸਿਆ ਕਿ ਇੱਕ ਸਾਲ ਟੇ੍ਰਨਿੰਗ ਚਲਦੀ ਰਹੀ। ਟੇ੍ਰਨਿੰਗ ਪੁਰੀ ਕਰਨ ਤੋਂ ਬਾਅਦ ਪਵਨੀਤ ਨੇ ਦੱਸਿਆ ਕਿ ਹੁਣ ਮੇਰੀ ਤੈਨਾਤੀ ਮਮੂਨ ਆਰਮੀ ਕੈਂਟ ਵਿਖੇ ਹੈ ਅਤੇ ਇਸ ਸਮੇਂ ਉਸ ਨੂੰ 45000 ਤੱਕ ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਮੇਰੇ ਲਈ ਕਾਫੀ ਹੈ। ਪਵਨੀਤ ਵਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *