- Apex Legends Mobile launched on Android and iOS. - May 17, 2022
- News Hunt Daily Evening E-Paper - May 17, 2022
- News Hunt Daily Evening E-Paper - May 17, 2022
ਪਠਾਨਕੋਟ , 13 ਅਕਤੂਬਰ (ਨਿਊਜ਼ ਹੰਟ)- ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੋ ਜਿਲ੍ਹਆਂ ਦੇ ਸਾਹਿਤਕ ਲੋਕਾਂ ਦੇ ਦਿਲ੍ਹਾਂ ਅੰਦਰ ਇੱਕ ਛੋਟਾਂ ਜਿਨ੍ਹਾਂ ਕੋਨਾਂ ਮਿਲਣਾ ਕਸਬਾ ਦੀਨਾਨਗਰ ਦੇ ਨਜਦੀਕੀ ਪਿੰਡ ਸੱਮੁਚੱਕ ਦੇ ਲਈ ਮਾਣ ਦੀ ਗੱਲ ਹੈ, ਯੂ. ਬੀ.ਡੀ.ਸੀ. ਦੇ ਕਿਨਾਰੇ ਹਰਿਆਲੀ ਦੀ ਗੋਦ ਵਿੱਚ ਸਥਿਤ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਡਾ. ਰੇਨੁੰ ਕੇਵਲ ਕਿ੍ਰਸਨ ਬਹੁਤ ਹੀ ਘੱਟ ਸਬਦਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਅਤੇ ਗਹਿਰੀਆਂ ਸੱਚਾਈਆਂ ਨੁੰ ਪਿਰੋਣ ਦੀ ਸਮਰੱਥਾ ਰੱਖਦਾ ਹੈ, ਇਸ ਲਿਖਾਰੀ ਦੀ ਕਲਮ ਚੋ ਨਿਕਲਿਆਂ ਹਰੇਕ ਸਬਦ ਅਪਣੇ ਆਪ ਵਿੱਚ ਪੂਰੀ ਕਹਾਣੀ ਕਹਿ ਜਾਂਦਾ ਹੈ। ਇਹ ਪ੍ਰਗਟਾਵਾ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਡਾ. ਰੇਨੁੰ ਕੇਵਲ ਕਿ੍ਰਸਨ ਵੱਲੋਂ ਲਿਖਿਤ ਅਪਣੀ ਪਹਿਲੀ ਕਿਤਾਬ ਬਹੁਤਾ ਰੋਣ੍ਹਗੇ ਦਿਲਾਂ ਦੇ ਜਾਨੀ …ਦੇ ਸਬੰਧ ਚੋਂ ਕੀਤਾ। ਜਿਕਰਯੋਗ ਹੈ ਕਿ ਅੱਜ ਡਾ. ਰੇਨੂੰ ਕੇਵਲ ਕਿਸਨ ਵੱਲੋਂ ਅਪਣੀ ਪੰਜਾਬੀ ਭਾਸਾ ਵਿੱਚ ਪਹਿਲੀ ਕਿਤਾਬ ਭੇਂਟ ਕੀਤੀ।
ਜਿਲ੍ਹਾ ਲੋਕ ਸੰਪਰਕ ਦਫਤਰ ਪਠਾਨਕੋਟ ਵਿਖੇ ਅਪਣੀ ਲਿਖਿਤ ਕਿਤਾਬ ਭਾਗ ਪਹਿਲਾ ਬਹੁਤਾ ਰੋਣ੍ਹਗੇ ਦਿਲਾਂ ਦੇ ਜਾਨੀ …ਦੇ ਸਬੰਧ ਚੋਂ ਬੋਲਦਿਆਂ ਡਾ. ਰੇਨੂੰ ਕੇਵਲ ਕਿ੍ਰਸਨ ਨੇ ਕਿਹਾ ਕਿ ਭਾਰਤ ਦੇਸ ਵਿੱਚ ਪੰਜਾਬ ਸੂਬਾ ਹਰ ਖੇਤਰ ਵਿੱਚ ਅਪਣੇ ਦੇਸ ਲਈ, ਵਿਸਵ ਲਈ ਅੱਗੇ ਹੋ ਕੇ ਤੁਰਿਆ ਹੈ। ਵੱਖ ਵੱਖ ਖੇਤਰਾਂ ਦੇ ਉਦਯੋਗਾਂ ਵਿੱਚ ਭਾਰਤੀ ਸਿਨੇਮਾਂ ਇੱਕ ਵਿਸਾਲ ਉਦਯੋਗ ਦਾ ਰੂਪ ਧਾਰਨ ਕਰ ਗਿਆ ਹੈ। ਇਸ ਵਿਸਾਲ ਉਦਯੋਗ ਦੇ ਵਿੱਚ ਉਘੇ ਫਿਲਮ ਨਿਰਮਾਤਾ , ਨਿਰਦੇਸਕ ਅਤੇ ਫਿਲਮਕਾਰ ਬੂਟਾ ਸਿੰਘ ਸਾਦ(ਬਰਾੜ ਪ੍ਰੋਡਕਸਨ) ਦਾ ਨਾਂ ਬਹੁਤ ਚਰਚਿਤ ਹੈ ਅਤੇ ਉਨ੍ਹਾਂ ਵੱਲੋਂ ਭਾਰਤੀ ਅਤੇ ਪੰਜਾਬੀ ਫਿਲਮ ਉਦਯੋਗ ਵਿੱਚ ਇੱਕ ਉਘੇ ਨਾਵਲਕਾਰ ਦੇ ਨਾਲ ਨਾਲ ਇੱਕ ਮਿਹਨਤੀ ਫਿਲਮਕਾਰ ਦੇ ਰੂਪ ਵਿੱਚ ਵੀ ਸਥਾਨ ਬਣਾਇਆ ਹੈ।
ਜਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਦੇ ਖੇਤਰ ਵਿੱਚ ਭਾਵੇ ਕਿ ਡਾ. ਰੇਨੁੰ ਕੇਵਲ ਕਿ੍ਰਸਨ ਭਾਵੇ ਕਿ ਦੋ ਕੂ ਦਸਕ ਪਹਿਲਾ ਜੁੜੀਆਂ ਪਰ ਕਲਮ ਦੇ ਧਨੀ ਡਾਂ ਰੇਨੁੰ ਕੇਵਲ ਕਿ੍ਰਸਨ ਜਿਹੇ ਲਿਖਾਰੀ ਅਪਣੀਆਂ ਲਿਖਤਾ ਦੇ ਸਹਾਰੇ ਆਉਂਣ ਵਾਲੀਆਂ ਪੀੜੀਆਂ ਦਰ ਪੀੜੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ। ਪੰਜਾਬੀ ਮਾਂ ਬੋਲੀ ਪੰਜਾਬੀ ਨੁੰ ਸਮਰਪਿਤ ਡਾ. ਸਾਹਿਬ ਦਾ ਕਹਿਣਾ ਹੈ ਕਿ ਮਾਂ ਬੋਲੀ ਪੰਜਾਬੀ ਦੇ ਕਰਜਦਾਰ ਹੋਣ ਦੇ ਨਾਤੇ ਜਿੰਦਗੀ ਭਰ ਉਸ ਦੀ ਸੇਵਾ ਚੋਂ ਰਹਿ ਕੇ ਕੋੜਾ ਤੇ ਅੋਖਾ ਸੱਚ ਲੋਕਾਂ ਦੇ ਰੂਬਰੂ ਕਰਦਾ ਰਹਾਂਗਾਂ। ਅਜਿਹੇ ਲਿਖਾਰੀਆਂ ਦੀ ਲਿਖਤਾਂ ਨੁੰ ਦਿਲ ਤੋ ਸਲਾਮ ਕਰਨ ਨੁੰ ਦਿਲ ਕਰਦਾ ਹੈ ਜੋ ਆਉਂਣ ਵਾਲੀ ਪੀੜੀ ਨੁੰ ਅਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।