ਜ਼ਿਲਾ ਮੈਜਿਸਟਰੇਟ ਪਠਾਨਕੋਟ ਨੇ ਪਟਾਕੇ/ਆਤਿਸ਼ਬਾਜੀ ਚਲਾਉਣ ਦਾ ਸਮਾਂ ਕੀਤਾ ਨਿਰਧਾਰਿਤ

पंजाब ब्रेकिंग न्यूज़

ਪਠਾਨਕੋਟ, 21 ਅਕਤੂਬਰ (ਨਿਊਜ਼ ਹੰਟ)- ਸ਼੍ਰੀ ਸੰਯਮ ਅਗਰਵਾਲ ਆਈ.ਏ.ਐਸ. ਜ਼ਿਲਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਦੀਵਾਲੀ ਦੇ ਤਿਉਹਾਰ ਮੌਕੇ ਸ਼ਾਮ 08:00 ਵਜੇ ਤੋਂ ਰਾਤ 10:00 ਵਜੇ ਤੱਕ, ਕਿ੍ਰਸਮਿਸ/ ਨਵੇਂ ਸਾਲ ਦੀ ਆਮਦ ‘ਤੇ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਅਤੇ ਗੁਰਪੂਰਬ ਵਾਲੇ ਦਿਨ ਨੂੰ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ ਸਮੇਤ ਸ਼ਾਮ 09:00 ਵਜੇ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ/ ਆਤਿਸ਼ਬਾਜੀ ਚਲਾਉਣ ਦੀ ਆਗਿਆ ਦਿੱਤੀ ਹੈ। ਉਕਤ ਦਰਸਾਏ ਗਏ ਦਿਨਾਂ/ਸਮੇਂ ਤੋਂ ਇਲਾਵਾ ਹੋਰ ਕਿਸੇ ਵੀ ਦਿਨ ਪਟਾਕੇ/ ਆਤਿਸ਼ਬਾਜੀ ਆਦਿ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਇਹ ਹੁਕਮ 21 ਅਕਤੂਬਰ, 2021 ਤੋਂ ਲਾਗੂ ਹੋ ਕੇ 01 ਜਨਵਰੀ, 2022 ਤੱਕ ਲਾਗੂ ਰਹੇਗਾ।

Leave a Reply

Your email address will not be published. Required fields are marked *