ਸਿੰਗਾਰ ਟੇ੍ਰਨਿੰਗ ਸੈਂਟਰ ਪਠਾਨਕੋਟ ਨੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸੀਨਾਂ ਭੇਂਟ ਕਰਕੇ ਕੀਤਾ ਸਨਮਾਨਤ

पंजाब ब्रेकिंग न्यूज़

ਪਠਾਨਕੋਟ, 28 ਅਕਤੂਬਰ (ਨਿਊਜ਼ ਹੰਟ)- ਵੂਮੈਨ ਵੈਲਫੇਅਰ ਸੋਸਾਇਟੀ ਵੱਲੋਂ ਸੈਲੀ ਰੋਡ ਵਿਖੇ ਚਲਾਏ ਜਾ ਰਹੇ ਸਿੰਗਾਰ ਟੇ੍ਰਨਿੰਗ ਸੈਂਟਰ ਵਿੱਚ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਸੈਂਟਰ ਸੰਚਾਲਿਕਾ ਆਸਾ ਭਗਤ ਵੱਲੋਂ ਕੀਤੀ ਗਈ। ਇਸ ਸਮਾਰੋਹ ਵਿੱਚ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਸ੍ਰੀ ਸੁਨੀਲ ਦੱਤ ਚੀਫ ਮੈਨਜਰ ਲੀਡ ਬੈਂਕ ਪਠਾਨਕੋਟ ਸਾਂਝੇ ਤੋਰ ਤੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ।
ਪ੍ਰੋਗਰਾਮ ਦਾ ਸੁਭ ਅਰੰਭ ਦੀਪਕ ਰੋਸਨ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਸਿੰਗਾਰ ਟ੍ਰੇਨਿੰਗ ਸੈਂਟਰ ਪਠਾਨਕੋਟ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ, ਹਿਮਾਚਲ ਅਤੇ ਰਾਜਸਥਾਨ ਸੱਭਿਆਚਾਰਕ ਦੀ ਝਲਕ ਪੇਸ ਕੀਤੀ ਗਈ।

ਪ੍ਰੋਗਰਾਮ ਦੋਰਾਨ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਸਿਖਿਆਰਥੀਆਂ ਨੁੰ ਸੰਬੋਧਤ ਕਰਦਿਆਂ ਕਿਹਾ ਕਿ ਕਿਸੇ ਵੀ ਕੰਮ ਦੀ ਟੇ੍ਰਨਿੰਗ ਜੋ ਅਸੀਂ ਅੱਜ ਦੇ ਸਮੇਂ ਵਿੱਚ ਲੈ ਰਹੇ ਹਾਂ ਇਹ ਟ੍ਰੇਨਿੰਗ ਭਵਿੱਖ ਵਿੱਚ ਬਹੁਤ ਜਿਆਦਾ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਲਈ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਆਉਂਣ ਵਾਲੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਅਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਰੱਖਣ। ਉਨ੍ਹਾਂ ਕਿਹਾ ਕਿ ਸਿੰਗਾਰ ਟੇ੍ਰਨਿੰਗ ਸੈਂਟਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਿੱਖਿਆਰਥੀਆਂ ਜੋ ਪਹਿਲਾ ਸਿਲਾਈ ਕਟਾਈ ਅਤੇ ਬਿਊਟੀਸਿਅਨ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਅਪਣੇ ਬਿਜਨੇਸ ਸਟੈਂਡ ਕਰ ਚੁੱਕੇ ਹਨ। ਇਸ ਲਈ ਸਾਨੂੰ ਪੂਰੀ ਲਗਨ ਦੇ ਨਾਲ ਅਪਣਾ ਕੋਰਸ ਕਰਨਾ ਹੈ ਤਾਂ ਜੋ ਭਵਿੱਖ ਵਿੱਚ ਹਰ ਸਿੱਖਿਆਰਥੀ ਅਪਣਾ ਬਿਜਨੇਸ ਸਟੈਂਡ ਕਰ ਸਕਣ।

ਇਸ ਮੋਕੇ ਤੇ ਸੁਨੀਲ ਦੱਤ ਚੀਫ ਲੀਡ ਬੈਂਕ ਮੈਨੇਜਰ ਪੰਜਾਬ ਨੇਸਨਲ ਬੈਂਕ ਨੇ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਲੋਨ ਸਕੀਮਾਂ ਤੇ ਰੋਸਨੀ ਪਾਈ ਅਤੇ ਕਿਸ ਢੰਗ ਨਾਲ ਲੋਨ ਅਪਲਾਈ ਕਰਨਾ ਹੈ ਇਸ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਇਸ ਮੋਕੇ ਤੇ ਸਿੰਗਾਰ ਟੇ੍ਰਨਿੰਗ ਸੈਂਟਰ ਵਿੱਚੋਂ ਕੋਰਸ ਕਰਨ ਵਾਲੀਆਂ ਸਿੱਖਿਆਰਥੀਆਂ ਨੂੰ ਸਿਲਾਈ ਮਸੀਨਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਅਪਣੀ ਕਲ੍ਹਾਂ ਦਿਖਾਉਂਣ ਵਾਲੀਆਂ ਸਿੱਖਿਆਰਥਣਾਂ ਨੂੰ ਵੀ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਟੀਚਰ ਸੁਨੀਤਾ , ਸਮਾ , ਜਿਲ੍ਹਾ ਲੋਕ ਸੰਪਰਕ ਦਫਤਰ ਪਠਾਨਕੋਟ ਤੋਂ ਬਲਬੀਰ ਸਿੰਘ, ਨੀਤਿਨ ਕੁਮਾਰ ਅਤੇ ਹੋਰ ਹਾਜਰ ਸਨ।

Leave a Reply

Your email address will not be published.