ਵਿਜੀਲੈਂਸ ਬਿਊਰੋ, ਪਠਾਨਕੋਟ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਫਤਰ ਤਹਿਸੀਲ ਪਠਾਨਕੋਟ ਵਿਖੇ ਕੀਤਾ ਗਿਆ ਸੈਮੀਨਾਰ ਆਯੋਜਿਤ

पंजाब पठानकोट ब्रेकिंग न्यूज़

ਪਠਾਨਕੋਟ, 29 ਅਕਤੂਬਰ (ਨਿਊਜ਼ ਹੰਟ)- ਅੱਜ ਮਿਤੀ 29-10-2021 ਨੂੰ ਸ਼੍ਰੀ ਪ੍ਰੇਮ ਕੁਮਾਰ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਠਾਨਕੋਟ ਦੀ ਰਹਿਨੁਮਾਈ ਹੇਠ ਇੰਸਪੈਕਟਰ ਇੰਦਰਜੀਤ ਸਿੰਘ, ਵਿਜੀਲੈਂਸ ਬਿਊਰੋ, ਪਠਾਨਕੋਟ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਫਤਰ ਤਹਿਸੀਲ ਪਠਾਨਕੋਟ ਵਿਖੇ ਸੈਮੀਨਾਰ ਕੀਤਾ ਗਿਆ।

ਜਿਸ ਦੌਰਾਨ ਹਾਜਰ ਵਿਅਕਤੀਆਂ ਨੂੰ ਭਿ੍ਰਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਦਰਜ ਕਰਾਉਣ ਸਬੰਧੀ ਫੋਨ ਨੰਬਰਾਂ ਅਤੇ ਈਮੇਲ ਆਈ.ਡੀ. ਬਾਰੇ ਸੂਚਨਾ ਦਿੱਤੀ ਗਈ। ਇਸ ਤੋਂ ਇਲਾਵਾ ਹਾਜਰੀਨ ਨੂੰ ਡਰਾਇਵਿੰਗ ਲਾਇਸੰਸ, ਫਰਦ ਜਮਾਂਬੰਦੀ, ਸੁਵਿਧਾ ਕੇਂਦਰਾਂ ਰਾਂਹੀ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਆਨਲਾਇਨ ਸੁਵਿਧਾਵਾਂ ਅਤੇ ਸਰਕਾਰੀ ਫੀਸਾਂ ਤੋ ਵੀ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਸਵੈ ਨਿਰਭਰ ਹੋ ਸਕਣ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ, ਪਠਾਨਕੋਟ ਦੇ ਕਰਮਚਾਰੀਆਂ ਵਲੋਂ ਜਨਤਕ ਥਾਵਾਂ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਵਿਖੇ ਭਿ੍ਰਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੰਫਲੈਟ ਲਗਾਏ ਗਏ। ਇਸ ਤੋ ਇਲਾਵਾ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਪੰਫਲੈਟ ਅਖਬਾਰਾਂ ਵਿੱਚ ਪੁਆਏ ਗਏ।

Leave a Reply

Your email address will not be published.