- Celtics lost Game 1 against Heat. - May 18, 2022
- Avalanche beat Blues 3-2 in Game 1. - May 18, 2022
- News Hunt Daily Evening E-Paper - May 18, 2022
ਜਲੰਧਰ ਛਾਉਣੀ, 30 ਅਕਤੂਬਰ (ਨਿਊਜ਼ ਹੰਟ)- ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਅੱਜ ਸ਼ਾਮ ਜਲੰਧਰ ਛਾਉਣੀ ਵਿੱਚ ਸੂਬਾ ਸਰਕਾਰ ਦੀ ‘ਸਾਰਿਆਂ ਲਈ ਘਰ’ ਸਕੀਮ ਤਹਿਤ 63 ਲਾਭਪਾਤਰੀਆਂ ਨੂੰ 77.65 ਲੱਖ ਰੁਪਏ ਦੀ ਰਾਸ਼ੀ ਵੰਡੀ।
ਇਹ ਰਾਸ਼ੀ ਸਿੱਧੀ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੇ ਇਨ੍ਹਾਂ ਲਾਭਪਾਤਰੀਆਂ ਦੇ ਖਾਤੇ ਵਿੱਚ ਜਮ੍ਹਾਂ ਹੋ ਗਈ ਜਿਸ ਨਾਲ ਉਹ ਆਪਣੇ ਘਰ ਬਣਾ ਸਕਣਗੇ ਜਾਂ ਪੁਰਾਣੇ ਘਰਾਂ ਦੀ ਮੁਰੰਮਤ ਕਰਵਾ ਸਕਣਗੇ।
ਜਲੰਧਰ ਛਾਉਣੀ ਦੇ ਖੁਰਲਾ ਕਿੰਗਰਾ, ਖਾਂਬਰਾ, ਬੂਟਾ ਪਿੰਡ ਤੇ ਸਾਬੋਵਾਲ ਦੇ ਲਾਭਪਾਤਰੀਆਂ ਨੂੰ ਇਹ ਮੱਦਦ ਕਰਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲੋੜਵੰਦ ਦੀ ਮੱਦਦ ਲਈ ਵਚਨਬੱਧ ਹੈ। ਉਨ੍ਹਾਂ ਇਹ ਸਕੀਮ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਲਈ ਹੈ ਜਿਸ ਤਹਿਤ ਹਰ ਲਾਭਪਾਤਰੀ ਨੂੰ 1.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਅੱਜ ਇਸੇ ਰਾਸ਼ੀ ਦੇ ਪਹਿਲੀ ਤੇ ਦੂਜੀ ਕਿਸ਼ਤ ਦੇ ਰੂਪ ਵਿੱਚ 63 ਲਾਭਪਾਤਰੀਆਂ ਨੂੰ 77.65 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ।
ਇਸ ਮੌਕੇ ਕੌਂਸਲਰ ਪਵਨ ਕੁਮਾਰ ਤੇ ਪਰਮਜੀਤ ਕੌਰ ਬਾਗੜੀ, ਨਗਰ ਨਿਗਮ ਜਲੰਧਰ ਦੇ ਜੁਆਇੰਟ ਕਮਿਸ਼ਨਰ ਅਮਿਤ ਸਰੀਨ ਵੀ ਹਾਜ਼ਰ ਸਨ।