- News Hunt Daily Evening E-Paper - May 16, 2022
- News Hunt Daily Evening E-Paper - May 16, 2022
- Luka Doncic and the Dallas Mavericks dominate Phoenix Suns in Game 7. - May 16, 2022
ਪਠਾਨਕੋਟ, 1 ਨਵੰਬਰ (ਨਿਊਜ਼ ਹੰਟ)- ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1-1-2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾਂ ਸਬੰਧੀ ਜਿਲ੍ਹੇ ਦੀਆਂ ਸਮੂੱਚੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਗੁਰਨਾਮ ਸਿੰਘ ਜਰਨਲ ਸੈਕਟਰੀ ਸਿਰੋਮਣੀ ਅਕਾਲੀ ਦਲ ਜਿਲ੍ਹਾ ਪਠਾਨਕੋਟ ਸਹਿਰੀ , ਤੁਲਸੀ ਰਾਮ ਜਨਰਲ ਸਕੱਤਰ ਅਤੇ ਆਫਿਸ ਇੰਚਾਰਜ ਬਹੁਜਨ ਸਮਾਜ ਪਾਰਟੀ, ਕੇਵਲ ਕਾਲੀਆ ਸਕੱਤਰ ਸੀ.ਪੀ.ਆਈ.ਐਮ ਜਿਲ੍ਹਾ ਪਠਾਨਕੋਟ ਅਤੇ ਹੋਰ ਪਾਰਟੀਆਂ ਦੇ ਪ੍ਰਧਾਨ/ਸਕੱਤਰ ਹਾਜਰ ਸਨ।
ਮੀਟਿੰਗ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਦੱਸਿਆ ਕਿ ਯੋਗਤਾ ਮਿਤੀ 1-1-2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾਂ ਸਬੰਧੀ ਦਾਅਵੇ ਅਤੇ ਇਤਰਾਜ ਦੇਣ ਦਾ ਸਮਾਂ 1 ਨਵੰਬਰ 2021 ਦਿਨ ਸੋਮਵਾਰ ਤੋਂ 30 ਨਵੰਬਰ 2021 ਦਿਨ ਮੰਗਲਵਾਰ ਤੱਕ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਪੋਲਿੰਗ ਸਟੇਸਨਾਂ ਤੇ ਵਿਸੇਸ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ 6 ਨਵੰਬਰ 2021 , 7 ਨਵੰਬਰ 2021, 20 ਨਵੰਬਰ 2021 , 21 ਨਵੰਬਰ 2021 ਦਿਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸਨਾਂ ਦੀ ਮਿਤੀ 5 ਜਨਵਰੀ 2022 ਦਿਨ ਬੁੱਧਵਾਰ ਹੈ।
ਇਸ ਮੋਕੇ ਤੇ ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਮਿਤੀ 1-1-2022 ਦੇ ਅਧਾਰ ਤੇ ਜਿਲ੍ਹੇ ਵਿਚਲੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਸਮੁੱਚੇ ਪੋਲਿੰਗ ਸਟੇਸਨਾਂ ਦੀਆਂ ਡਰਾਫਟ ਰੋਲ ਦੀ ਇੱਕ ਇੱਕ ਕਾਪੀ ਸੈਟ ਫੋਟੋ ਸਹਿਤ ਅਤੇ ਸਾਫਟ ਕਾਪੀ ਦੀ ਸੀ.ਡੀ. ਆਦਿ ਸਮੂੱਚੀ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ।