ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਹੁਣ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ-ਡਿਪਟੀ ਕਮਿਸਨਰ

पंजाब पठानकोट ब्रेकिंग न्यूज़

ਪਠਾਨਕੋਟ, 9 ਨਵੰਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ’ਚ ਤਕਨੀਕੀ ਸਿੱਖਿਆ ਨਾਲ ਸਬੰਧਤ 20 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਿਰਧਾਰਿਤ ਸੇਵਾ ਫ਼ੀਸ ਦੇਣੀ ਹੋਵੇਗੀ। ਆਮ ਜਨਤਾ ਨੂੰ ਮਿਤੀ 01 ਨਵੰਬਰ 2021 ਤੋਂ ਇਨ੍ਹਾਂ ਸੇਵਾਵਾਂ ਦਾ ਲਾਭ ਮਿਲਣਾ ਸੁਰੂ ਹੋ ਗਿਆ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਿਤ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧੀ ਜਿਵਂੇ ਕਿ ਬੈਕਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਕਿ੍ਰਪਟ ਅਤੇ ਸਾਰੇ ਡੀ.ਐਮ.ਸੀ ਅਤੇ ਡਿਗਰੀ ਸਬੰਧੀ, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ ਸਬੰਧੀ, ਡੁਪਲੀਕੇਟ ਡੀ.ਐਮ.ਸੀ ਸਬੰਧੀ, ਡੁਪਲੀਕੇਟ ਡਿੱਗਰੀ ਸਬੰਧੀ, ਤਸਦੀਕਸ਼ੁਦਾ ਡੀ.ਐਮ.ਸੀ ਤੇ ਡਿਗਰੀ ਸਬੰਧੀ, ਐਪਲੀਕੇਸ਼ਨ ਟਰਾਂਸਕਿ੍ਰਪਟ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਿਤ ਡੁਪਲੀਕੇਟ ਸਰਟੀਫਿਕੇਟ, ਸਰਟੀਫਿਕੇਟ ਦੀ ਤਰੁੱਟੀ ਸਬੰਧੀ, ਦਸਤਾਵੇਜਾਂ ਦੀ ਵੈਰੀਫਿਕੇਸ਼ਨ, ਇਸੂ ਆਫ਼ ਆਫੀਸੀਅਲ ਟ੍ਰਾਂਸਕਿ੍ਰਪਟ, ਡੀ.ਐਮ.ਸੀ ਜਾਰੀ ਕਰਵਾਉਣ ਸਬੰਧੀ, ਯੋਗਤਾ ਸਰਟੀਫਿਕੇਟਾਂ ਦੀ ਤਸਦੀਕ ਸਬੰਧੀ, ਨਤੀਜੇ ਅਤੇ ਰੀਵੈਲੂਯਏਸ਼ਨ ਸਬੰਧੀ, ਡੀ.ਐਮ.ਸੀ./ਡਿਗਰੀ ਤਸਦੀਕ ਸਬੰਧੀ, ਮਾਈਗਰੇਸ਼ਨ ਸਰਟੀਫਿਕੇਟ ਅਤੇ ਪ੍ਰੋਵੇਜ਼ਨਲ ਡਿੱਗਰੀ ਆਦਿ ਵਰਗੀਆ ਸੁਵਿਧਾਵਾਂ ਹੁਣ ਸੇਵਾ ਕੇਂਦਰਾਂ ਤੋਂ ਮਿਲ ਸਕਣਗੀਆ।

Leave a Reply

Your email address will not be published. Required fields are marked *