ਮੁੱਖ ਚੋਣ ਅਫ਼ਸਰ ਵਲੋਂ ਜ਼ਿਲੇ ਦੇ ਪੰਜ ਬੀ.ਐਲ.ਓਜ਼ ‘ਸਰਟੀਫਿਕੇਟ ਆਫ਼ ਐਕਚੀਵਮੈਂਟ’ ਨਾਲ ਸਨਮਾਨਤਿ

पंजाब ब्रेकिंग न्यूज़

ਜਲੰਧਰ, 12 ਨਵੰਬਰ (ਨਿਊਜ਼ ਹੰਟ)- ਚੋਣ ਤਹਿਸੀਲਦਾਰ ਜਲੰਧਰ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ,ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲਾ ਚੋਣ ਅਫ਼ਸਰ,ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਰਹਿਨੁਮਾਈ ਹੇਠ ਬੀ.ਐਲ.ਓਜ਼ ਦੇ 28 ਅਗਸਤ 2021 ਨੂੰ ਰਾਜ ਪੱਧਰੀ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਗਏ ਸਨ,ਜਿਸ ਵਿੱਚ ਜ਼ਿਲਾ ਜਲੰਧਰ ਨਾਲ ਸਬੰਧਿਤ ਪੰਜ ਬੀ.ਐਲ.ਓ.ਜੇਤੂ ਰਹੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਨੇ ਦੱਸਿਆ ਕਿ ਇਨਾਂ ਪੰਜ ਜੇਤੂ ਬੀ.ਐਲ.ਓਜ਼ ਜਿਨਾਂ ਵਿੱਚ ਸ੍ਰੀ ਬਰਿੰਦਰ ਸਿੰਘ (ਬੂਥ ਨੰ : 45 ਚੋਣ ਹਲਕਾ 32-ਸ਼ਾਹਕੋਟ), ਸ੍ਰੀ ਰਾਮੇਸ਼ ਕੁਮਾਰ (ਬੂਥ ਨੰ : 85 ਚੋਣ ਹਲਕਾ 33-ਕਰਤਾਰਪੁਰ), ਸ੍ਰੀ ਬਲਜੀਤ ਕੁਮਾਰ (ਬੂਥ ਨੰ : 15 ਚੋਣ ਹਲਕਾ 34-ਜਲੰਧਰ ਪੱਛਮੀ), ਸ੍ਰੀ ਪਰਦੀਪ ਸਿੰਘ (ਬੂਥ ਨੰ : 129 ਚੋਣ ਹਲਕਾ 35 ਜਲੰਧਰ ਕੇਂਦਰੀ), ਅਤੇ ਸ੍ਰੀ ਸ਼ੈਲੀ ਗੁਪਤਾ (ਬੂਥ ਨੰ : 67 ਚੋਣ ਹਲਕਾ 36 ਜਲੰਧਰ ਉਤੱਰੀ) ਸ਼ਾਮਲ ਹਨ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਦੇ ਹਸਤਾਖਰਾਂ ਹੇਠ ਜਾਰੀ ‘ਸਰਟੀਫਿਕੇਟ ਆਫ਼ ਐਕਚੀਵਮੈਂਟ’ ਨਾਲ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ੍ਰੀ ਸੁਖਦੇਵ ਸਿੰਘ ਨੇ ਸਮੂਹ ਬੀ.ਐਲ.ਓਜ਼ ਨੂੰ ਅਪੀਲ ਕੀਤੀ ਕਿ ਜ਼ਿਲੇ ਵਿੱਚ ਚੱਲ ਰਹੇ ਸਪੈਸ਼ਲ ਸਮਰੀ ਰਵੀਜ਼ਨ ਪ੍ਰੋਗਰਾਮ ਤਹਿਤ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ, ਤਾਂ ਜੋ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਲੋਕਤੰਤਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਸਹਾਇਕ ਸਵੀਪ ਨੋਡਲ ਅਫ਼ਸਰ ਸ੍ਰੀ ਸੁਰਜੀਤ ਲਾਲ, ਤੋਂ ਇਲਾਵਾ ਚੋਣ ਕਾਨੂੰਗੋ ਸ੍ਰੀ ਰਾਕੇਸ਼ ਕੁਮਾਰ ਅਤੇ ਹੋਰ ਵੀ ਮੌਜੂਦ ਸਨ।

Leave a Reply

Your email address will not be published. Required fields are marked *