- फरीदकोट के डीएसपी लखवीर सिंह को तरनतारन पुलिस ने पकड़ा, रिश्वत के मामले में DGP के आदेश पर हुई कार्रवाई - July 6, 2022
- LPG cylinder price: फिर बढ़ी घरेलू गैस की कीमतें, जानें अब कितने का मिलेगा सिलेंडर - July 6, 2022
- पंजाब में मुफ्त बिजली पर मान सरकार ने लगाई मुहर, CM मान बोले- प्रत्येक बिल पर 600 यूनिट माफ - July 6, 2022
ਪਠਾਨਕੋਟ, 23 ਨਵੰਬਰ (ਨਿਊਜ਼ ਹੰਟ)- ਭਾਰਤ ਸਰਕਾਰ/ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੀ ਬਿਮਾਰੀ ਕਾਰਨ ਜਿਲ੍ਹਾ ਪਠਾਨਕੋਟ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਤੇ ਮਿ੍ਰਤਕ ਦੇ ਕਾਨੂੰਨੀ ਵਾਰਸਾਂ ਨੂੰ 50,000/- ਰੁਪਏ ਐਕਸ ਗ੍ਰੇਸੀਆ ਦੇਣ ਲਈ ਗਾਇਡਲਾਇਨ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਐਕਸ ਗ੍ਰੇਸੀਆਂ ਲੈਣ ਸਬੰਧੀ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵੱਲੋਂ ਨਿਰਧਾਰਤ ਪ੍ਰੋਫਾਰਮੇ ਵਿੱਚ ਆਪਣਾ ਅਰਜੀ ਫਾਰਮ ਅਤੇ ਸਬੰਧਤ ਲੋੜੀਂਦੇ ਦਸਤਾਵੇਜ ਮੁੰਕਮਲ ਕਰਕੇ ਦਫਤਰ ਡਿਪਟੀ ਕਮਿਸਨਰ, ਪਠਾਨਕੋਟ, ਕਮਰਾ ਨੰ 209 (ਡੀ.ਆਰ.ਏ (ਟੀ) ਸਾਖਾ) ਵਿਖੇ ਜਮ੍ਹਾ ਕਰਵਾਏ ਜਾਣ ਤਾਂ ਜੋ ਸਮੇਂ ਸਿਰ ਪ੍ਰਾਪਤ ਦਰਖਾਸਤਾਂ ਤੇ ਕਾਰਜ ਸੁਰੂ ਕੀਤਾ ਜਾ ਸਕੇ।
ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਕਰੋਨਾ ਕਾਲ ਦੋਰਾਨ ਜਿਨ੍ਹਾਂ ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਤੇ ਮੋਤ ਹੋ ਗਈ ਉਨ੍ਹਾਂ ਦੇ ਵਾਰਿਸਾਂ ਨੂੰ ਉਪਰੋਕਤ ਲਾਭ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਦੇ ਨਾਲ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦਾ ਪਛਾਣ ਕਾਰਡ, ਕਲੇਮ ਕਰਤਾ ਅਤੇ ਮਿ੍ਰਤਕ ਵਿਅਕਤੀ ਦੇ ਸਬੰਧ ਦਾ ਪਛਾਣ ਕਾਰਡ, ਕਰੋਨਾ ਪਾਜੀਟਿਵ ਟੈਸਟ ਦੀ ਰਿਪੋਰਟ, ਹਸਪਤਾਲ ਵੱਲੋਂ ਜਾਰੀ ਹੋਏ ਮੋਤ ਦੇ ਕਾਰਣਾਂ ਦਾ ਸੰਖੇਪ ਸਾਰ, ਮਿ੍ਰਤਕ ਵਿਅਕਤੀ ਦਾ ਮੋਤ ਸਰਟੀਫਿਕੇਟ,ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈਕ ਅਤੇ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜਹੀਣਤਾ ਸਰਟੀਫਿਕੇਟ ਦੀ ਕਾਪੀ ਵੀ ਨਾਲ ਲਗਾਈ ਜਾਣੀ ਚਾਹੀਦੀ ਹੈ।