ਘਰ-ਘਰ ਰੋਜਗਾਰ ਮੁਹਿੰਮ ਤਹਿਤ ਲਗਾਇਆ ਗਿਆ ਰੋਜਗਾਰ ਕੈਂਪ:-ਜਿਲ੍ਰਾ ਰੋਜਗਾਰ ਅਫਸਰ।

Pathankot Punjab ब्रेकिंग न्यूज़

ਪਠਾਨਕੋਟ, 25 ਨਵੰਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ,ਪਠਾਨਕੋਟ ਵਲੋਂ ਮਿਤੀ 25 ਨਵੰਬਰ 2021 ਨੂੰ ਜੀ.ਐਨ.ਡੀ.ਯੂ ਕਾਲਜ ਸੁਜਾਨਪੁਰ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ।ਜਿਲ੍ਹਾ ਰੋਜਗਾਰ ਅਫਸਰ,ਪਰਸੋਤਮ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਕੰਪੀਟੈਂਟ ਏਨਰਜੀ ਮੋਹਾਲੀ ਅਤੇ ਕਿਉਕਰ ਐਚ.ਆਰ. ਕੰਪਨੀਆਂ ਦੁਆਰਾ ਭਾਗ ਲਿਆ ਗਿਆ ।

ਉਹਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ 34 ਪ੍ਰਾਰਥੀਆਂ ਵਲੋਂ ਭਾਗ ਲਿਆ ਗਿਆ ਜਿਸ ਵਿਚੋਂ 14 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਜਿਲ੍ਹਾ ਰੋਜਗਾਰ ਅਫਸਰ ਵਲੋਂ ਦੱਸਿਆ ਕਿ 10 ਦਸੰਬਰ 2021 ਤੱਕ ਹਰ ਰੋਜ ਪਲੇਸਮੈਂਟ ਕੈਂਪ ਲਗਾਏ ਜਾਣਗੇ ।ਉਹਨਾਂ ਦੱਸਿਆ ਕਿ ਮਹੀਨਾਂ ਦਸੰਬਰ ਵਿਚ ਹਾਈ ਐਂਡ ਰੋਜਗਾਰ ਮੇਲੇ ਆਯੌਜਿਤ ਕੀਤੇ ਜਾਣਗੇ ਜਿਸ ਵਿਚ ਉਹ ਕੰਪਨੀਆਂ ਵੀ ਸਮੂਲੀਅਤ ਕਰਨਗੀਆਂ ਜਿਹਨਾਂ ਵਲੋਂ 20,000 ਹਜਾਰ ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾਵੇਗੀ ।ਜਿਲ੍ਹਾ ਰੋਜਗਾਰ ਅਫਸਰ ਨੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪ੍ਰਾਰਥੀ ਇਸ ਰੋਜਗਾਰ ਮੇਲੇ ਵਿਚ ਹਿੱਸਾ ਲੈਣ ਅਤੇ ਚਾਹਵਾਨ ਪ੍ਰਾਰਥੀ ਆਪਣੇ ਞਕਤਚਠਕ ਲੈ ਕੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਆ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ 7657825214 ਤੇ ਸੰਪਰਕ ਕਰ ਸਕਦੇ।

Leave a Reply

Your email address will not be published.