ਸ੍ਰੀਮਤੀ ਅਰੂਣਾ ਚੋਧਰੀ ਕੈਬਨਿਟ ਮੰਤਰੀ ਮਾਲ ਵਿਭਾਗ, ਮੁੜ ਵਿਸੇਂਵਾ ਅਤੇ ਆਸਥਨ ਪ੍ਰਬੰਧਨ ਪੰਜਾਬ ਨੇ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਕੀਤੀ ਰੀਵਿਓ ਮੀਟਿੰਗ

National Pathankot Punjab ब्रेकिंग न्यूज़

ਪਠਾਨਕੋਟ, 30 ਨਵੰਬਰ (ਨਿਊਜ਼ ਹੰਟ)- ਅੱਜ ਸ੍ਰੀਮਤੀ ਅਰੂਣਾ ਚੋਧਰੀ ਕੈਬਨਿਟ ਮੰਤਰੀ ਮਾਲ ਵਿਭਾਗ, ਮੁੜ ਵਿਸੇਂਵਾ ਅਤੇ ਆਸਥਨ ਪ੍ਰਬੰਧਨ ਪੰਜਾਬ ਪਠਾਨਕੋਟ ਵਿਖੇ ਪਹੁੰਚੇ । ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਕੈਬਨਿਟ ਮੰਤਰੀ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਵੱਲੋਂ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੋਰਾਨ ਜਿਲ੍ਹੇ ਅੰਦਰ ਚਲ ਰਹੇ ਵਿਕਾਸ ਪੋ੍ਰਜੈਕਟਾਂ ਦਾ ਰੀਵਿਓ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਪ੍ਰਭਜੋਤ ਸਿੰਘ ਵਿਰਕ ਐਸ. ਪੀ. ਡਿਟੈਕਟਿਵ ਪਠਾਨਕੋਟ, ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ ਵਿਕਾਸ, ਗੁਰਸਿਮਰਨ ਸਿੰਘ ਢਿੱਲਂੋ ਐਸ.ਡੀ.ਐਮ. ਪਠਾਨਕੋਟ, ਜਗਨੁਰ ਸਿੰਘ ਗਰੇਵਾਲ ਸਹਾਇਕ ਕਮਿਸਨਰ ਸਿਕਾਇਤਾ, ਪੰਨਾ ਲਾਲ ਭਾਟੀਆ ਮੇਅਰ ਨਗਰ ਨਿਗਮ ਪਠਾਨਕੋਟ, ਅਨਿਲ ਦਾਰਾ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ, ਰੋਹਿਤ ਸਰਨਾ , ਸੰਜੀਵ ਬੈਂਸ ਆਦਿ ਕਾਂਗਰਸੀ ਆਗੂ ਵੀ ਹਾਜਰ ਸਨ।

ਮੀਟਿੰਗ ਦੋਰਾਨ ਸ੍ਰੀਮਤੀ ਅਰੂਣਾ ਚੋਧਰੀ ਕੈਬਨਿਟ ਮੰਤਰੀ ਮਾਲ ਵਿਭਾਗ, ਮੁੜ ਵਿਸੇਂਵਾ ਅਤੇ ਆਸਥਨ ਪ੍ਰਬੰਧਨ ਪੰਜਾਬ ਪਠਾਨਕੋਟ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਚਲਾਈਆਂ ਜਾ ਰਹੀਆਂ ਜਨ ਭਲਾਈ ਅਤੇ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਦਾ ਰੀਵਿਓ ਕੀਤਾ ਗਿਆ। ਉਨ੍ਹਾਂ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਵੀ ਵਿਕਾਸ ਕਾਰਜ ਕਰਵਾਉਂਣ ਦੀ ਮੰਨਜੂਰੀ ਦਿੱਤੀ ਜਾ ਚੁੱਕੀ ਹੈ ਉਨ੍ਹਾਂ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਸੁਰੂ ਕਰਵਾਇਆ ਜਾਵੇ ਤਾਂ ਜੋ ਵਿਕਾਸ ਕਾਰਜਾਂ ਨੂੰ 31 ਦਸੰਬਰ ਤੱਕ ਸਾਰੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਆਂਗਣਬਾੜੀ ਸੈਂਟਰਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਆਂਗਣਵਾੜੀ ਸੈਂਟਰਾਂ ਦੀ ਹਾਲਤ ਚੋਂ ਸੁਧਾਰ ਕੀਤਾ ਜਾਵੇ। ਉਨ੍ਹਾਂ ਵਾਟਰ ਸਪਲਾਈ ਤੇ ਸੈਨੀਟੇਸਨ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਜਿਨ੍ਹਾ ਲਾਭਪਾਤਰੀਆਂ ਦੇ ਘਰ੍ਹਾਂ ਵਿੱਚ ਅੱਜ ਤੱਕ ਪਖਾਨੇ ਨਹੀਂ ਬਣੇ ਹਨ ਉਨ੍ਹਾਂ ਪਖਾਨਿਆਂ ਦਾ ਕਾਰਜ ਵੀ ਸਮੇਂ ਰਹਿੰਦਿਆਂ ਪੂਰਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਹਰ ਰੋਜ ਵਿਕਾਸ ਕਾਰਜਾਂ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਮੇਂ ਦੀ ਘਾਟ ਨੂੰ ਦੇਖਦਿਆਂ ਸਾਰੇ ਕਾਰਜਾਂ ਨੂੰ ਵੱਧ ਤੋਂ ਵੱਧ ਪੂਰਾ ਕੀਤਾ ਜਾ ਸਕੇ। ਉਨ੍ਹਾਂ ਜਿਲ੍ਹਾ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਆਉਂਣ ਵਾਲੇ ਦੋ ਹਫਤਿਆਂ ਵਿੱਚ ਜੋ ਵਿਕਾਸ ਕਾਰਜ ਮਨਜੂਰੀ ਤੋਂ ਬਾਅਦ ਵੀ ਕਿਸੇ ਕਾਰਨ ਕਰਕੇ ਸੂਰੁ ਨਹੀਂ ਹੋ ਸਕੇ ਉਨ੍ਹਾਂ ਨੂੰ ਸੁਰੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 15 ਦਿਨ ਬਾਅਦ ਇੱਕ ਹੋਰ ਰੀਵਿਓ ਮੀਟਿੰਗ ਕਰਕੇ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਵਿਕਾਸ ਕਾਰਜਾਂ ਦਾ ਰੀਵਿਓ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ 3 ਦਸੰਬਰ ਨੂੰ ਭੋਆ ਵਿਧਾਨ ਸਭਾ ਹਲਕੇ ਵਿੱਚ ਪਹੁੰਚ ਰਹੇ ਹਨ ਉਨ੍ਹਾਂ ਵੱਲਂੋ ਇਸ ਦੋਰੇ ਦੋਰਾਨ ਜਿਥੇ ਲੋਕਾਂ ਨੂੰ ਸੰਬੋਧਨ ਕੀਤਾ ਜਾਵੇਗਾ ਉਸ ਦੇ ਨਾਲ ਹੀ ਕੂਝ ਵਿਕਾਸ ਕਾਰਜ ਜੋ ਪੂਰੇ ਹੋਏ ਹਨ ਉਨ੍ਹਾਂ ਦਾ ਉਦਘਾਟਣ ਵੀ ਕੀਤਾ ਜਾਵੇਗਾ।

Leave a Reply

Your email address will not be published.