9 ਦਸਬੰਰ ਨੂੰ ਲਗਾਇਆ ਜਾਵੇਗਾ ਸਵੈ-ਰੋਜਗਾਰ ਕੈਂਪ:-ਏ.ਡੀ.ਸੀ.

देश पंजाब पठानकोट ब्रेकिंग न्यूज़

ਪਠਾਨਕੋਟ, 1 ਦਸੰਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤਹਿਤ ਸਵੈ-ਰੋਜਗਾਰ ਸਬੰਧੀ ਅੱਜ ਮਿਤੀ 01-12-2021 ਨੂੰ ਇੱਕ ਅਹਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ ਚੰਦਰ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ 9 ਦਸੰਬਰ 2021 ਨੂੰ ਡੀ.ਬੀ.ਈ.ਈ ਪਠਾਨਕੋਟ ਵਿਖੇ ਲਗਾਏ ਜਾਣ ਵਾਲੇ ਸਵੈ-ਰੋਜਗਾਰ ਮੇਲੇ ਦੇ ਸਬੰਧ ਵਿੱਚ ਚਰਚਾ ਕੀਤੀ ਗਈ।

ਉਹਨਾਂ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਨੂਮਾਇੰਦਿਆ ਨੂੰ ਕਿਹਾ ਕਿ ਉਹ ਸਭ ਆਪਣੇ ਵਿਭਾਗ ਨਾਲ ਸਬੰਧਤ ਚੱਲ ਰਹੀਆਂ ਸਕੀਮਾਂ ਦਾ ਸਟਾਲ ਕੈਂਪ ਵਿਚ ਲਗਾਉਣ ਅਤੇ ਆਏ ਹੋਏ ਲਾਭਪਾਤਰੀਆਂ ਦੇ ਫਾਰਮ ਮੋਕੇ ਤੇ ਭਰੇ ਜਾਣ ਤੇ ਜਲਦ ਤੋਂ ਜਲਦ ਬੈਂਕ ਨੂੰ ਭੇਜੇ ਜਾ ਸਕਣ ਅਤੇ ਨਾਲ ਹੀ।ਉਹਨਾਂ ਨੇ ਪੰਜਾਬ ਸਕਿਲ ਡਿਵੈਲਪਮੈਂਟ ਤੋਂ ਆਏ ਹੋਏ ਨੁਮਾਇੰਦੇ ਨੂੰ ਕਿਹਾ ਕਿ 9 ਦਸਬੰਰ ਨੂੰ ਡੀ.ਬੀ.ਈ.ਈ ਵਿਖੇ ਲਗਾਏ ਜਾਣ ਵਾਲੇ ਸਵੈ-ਰੋਜਗਾਰ ਕੈਂਪ ਲਈ ਸਕਿਲ ਡਿਵੈਲਪੈਂਮਟ ਤੋਂ ਕੋਰਸ ਪਾਸ ਕਰ ਚੁੱਕੇ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਕੈਂਪ ਵਿਚ ਆਉਣ ਲਈ ਸੂਚਿਤ ਕੀਤਾ ਜਾਵੇ।ਮੀਟਿੰਗ ਦੇ ਅਖੀਰ ਵਿਚ ਏ.ਡੀ.ਸੀ ਜੀ ਵਲੋਂ ਕਿਹਾ ਗਿਆ ਕਿ ਇਸ ਸਵੈ-ਰੋਜਗਾਰ ਮੇਲੇ ਦਾ ਵੱਧ ਤੋਂ ਵੱਧ ਪ੍ਰਚਾਰ ਕਰਦੇ ਹੋਏ ਸਫਲਤਾ ਪੂਰਵਕ ਸੰਪਨ ਕੀਤਾ ਜਾਏ। ਇਸ ਮੋਕੇ ਤੇ ਜਿਲ੍ਹਾ ਰੋਜ਼ਗਾਰ ਅਫਸਰ ਪਰਸੋਤਮ ਸਿੰਘ,ਪਲੇਸਮੈਂਟ ਅਫਸਰ ਰਕੇਸ ਕੁਮਾਰ, ਜਿਲ੍ਹਾ ਲੀਡ ਬੈਂਕ ਮੈਨੇਜਰ ਸੁਨੀਲ ਦੱਤ, ਮੱਛੀ ਪਾਲਣ ਵਿਭਾਗ ਤੋਂ ਜੀ.ਐਸ. ਰੰਧਾਵਾਂ, ਡੇਅਰੀ ਵਿਭਾਗ ਤੋਂ ਕੇ.ਪੀ. ਸਿੰਘ,ਦਵਿੰਦਰ ਆਦਿ ਸਾਮਿਲ ਸਨ।

Leave a Reply

Your email address will not be published.