ਸ੍ਰੀ ਚਰਨ ਛੋਹ ਗੰਗਾ ਵਿਖੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਦਿਵਸ ਨੂੰ ਸਮਰਪਿਤ ਦੋ ਦਿਨਾ ਸਮਾਗਮ 31 ਦਸੰਬਰ ਅਤੇ 1 ਜਨਵਰੀ ਨੂੰ ਹੋਣਗੇ- ਸੰਤ ਸਤਵਿੰਦਰ ਹੀਰਾ

पंजाब ब्रेकिंग न्यूज़

29 ਦਸੰਬਰ,(ਨਿਊਜ਼ ਹੰਟ)- ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮਹਾਨ ਗਦਰੀ ਬਾਬਾ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਦਿਵਸ ਨੂੰ ਸਮਰਪਿਤ ਦੋ ਦਿਨਾਂ ਸਮਾਗਮ 31 ਦਸੰਬਰ 2021 ਅਤੇ 1 ਜਨਵਰੀ 2022 ਨੂੰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣਗੇ। ਇਨ੍ਹਾਂ ਦੋ ਦਿਨਾਂ ਸਮਾਗਮਾਂ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਸੰਤ ਮਹਾਂਪੁਰਸ਼ ਤੇ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਪੁਹੰਚ ਕੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਕੌਮ, ਆਦਿ ਧਰਮ ਲਈ ਕੀਤੇ ਮਹਾਨ ਕਾਰਜਾਂ ਬਾਰੇ ਸੰਗਤਾਂ ਨੂੰ ਚਾਨਣਾ ਪਾਉਣਗੇ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮਾਲਵੇ ਦੀਆਂ ਸੰਗਤਾਂ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਜਖੇਪਲ (ਸੰਗਰੂਰ) ਤੋਂ ਸਵੇਰੇ 7.00 ਵਜੇ ਆਰੰਭ ਹੋ ਕੇ ਚੀਮਾ ਸਾਹਿਬ, ਸ਼ੇਰੋਂ, ਨਮੋਲ, ਉੱਭਾਵਾਲ, ਸੰਗਰੂਰ, ਧੂਰੀ, ਮਲੇਰਕੋਟਲਾ, ਲੁਧਿਆਣਾ, ਫਿਲੌਰ, ਨਗਰ, ਅੱਪਰਾ, ਮੁਕੰਦਪੁਰ, ਬੰਗਾ, ਗੜ੍ਹਸ਼ੰਕਰ, ਝੂੰਗੀਆਂ, ਬਾਥੜੀ ਬਗੀਚੀ, ਮਹਿਤਪੁਰ ਤੋਂ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਵੇਗੀ। ਜਿਸ ਦੀ ਅਗਵਾਈ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਕਰਨਗੇ। ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਦਿ ਧਰਮ ਹੀ ਭਾਰਤ ਦਾ ਅਸਲੀ ਤੇ ਪੁਰਾਤਨ ਧਰਮ ਹੈ, ਆਦਿ ਧਰਮੀ ਆਦਿ ਵਾਸੀ ਲੋਕਾਂ ਨੂੰ ਵਿਦੇਸ਼ੀ ਧਰਮਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਦਿ ਧਰਮੀਆਂ, ਆਦਿ ਵਾਸੀ ਮੂਲ ਨਿਵਾਸੀ ਲੋਕਾਂ ਦੀ ਆਪਸੀ ਫੁੱਟ ਅਤੇ ਸਵਾਰਥਪੁਣੇ ਦੀਆਂ ਨੀਤੀਆਂ ਕਾਰਨ ਸਤਿਗੁਰੂ ਰਵਿਦਾਸ ਜੀ ਦਾ ਬੇਗਮਪੁਰੇ ਦਾ ਸੁਪਨਾ ਅਧੂਰਾ ਹੈ, ਜਿਸਨੂੰ ਬਾਬਾ ਸਾਹਿਬ ਡਾ. ਅੰਬੇਡਕਰ, ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਬਾਬਾ ਬੰਤਾ ਰਾਮ ਘੇੜਾ ਜੀ ਨੇ ਆਪਣੇ ਜੀਵਨ ਕੌਮ ਨੂੰ ਸਮਰਪਿਤ ਕਰਕੇ ਪੂਰਾ ਕਰਨ ਦੇ ਯਤਨ ਕੀਤੇ, ਜਿਸ ਵਿਚ ਉਹ ਵੱਡੀ ਪੱਧਰ ‘ਤੇ ਕਾਮਯਾਬ ਵੀ ਹੋਏ, ਪਰ ਮੰਜਿਲ ਤੇ ਪਹੁੰਚਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਆਉ ਇਕੱਠੇ ਹੋ ਕੇ ਗੁਰੂਆਂ, ਰਹਿਬਰਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ।

Leave a Reply

Your email address will not be published. Required fields are marked *