ਵਧੀਕ ਡਿਪਟੀ ਕਮਿਸਨਰ (ਵਿਕਾਸ) ਲਖਵਿੰਦਰ ਸਿੰਘ ਰੰਧਾਵਾ ਨੇ ਧਾਰ ਬਲਾਕ ਦੀਆਂ ਵੱਖ ਵੱਖ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਕੀਤਾ ਸੁਭਅਰੰਭ

पंजाब पठानकोट ब्रेकिंग न्यूज़

ਪਠਾਨਕੋਟ 6 ਜਨਵਰੀ (ਨਿਊਜ਼ ਹੰਟ)- ਧਾਰ ਬਲਾਕ ਦੇ ਪਿੰਡ ਰੱਲਾ ਹਰੀਜਨ ਬਸਤੀ ਨੂੰ ਜਾਂਦੀ ਸੜਕ ਦਾ ਅੱਜ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਵੱਲੋਂ ਨਿਰਮਾਣ ਕਾਰਜ ਦਾ ਅਰੰਭ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪਰਮਪਾਲ ਸਿੰਘ ਐਸ.ਡੀ.ਓ. ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ. ਮੰਡੀ ਬੋਰਡ ਪਠਾਨਕੋਟ, ਵਰਿੰਦਰ ਸਿੰਘ ਅਤੇ ਹੋਰ ਰੱਲਾ ਨਿਵਾਸੀ ਹਾਜਰ ਸਨ।

ਜਾਣਕਾਰੀ ਦਿੰਦਿਆ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਧਾਰ ਬਲਾਕ ਦੇ ਪਿੰਡ ਹਰੀਜਨ ਬਸਤੀ ਰੱਲਾ ਵਿਖੇ .43 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ ਮੰਡੀ ਬੋਰਡ ਪਠਾਨਕੋਟ ਵੱਲੋਂ ਸੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਕਰੀਬ 44 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਨਾਲ 20 ਤੋਂ 25 ਘਰ੍ਹਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਧਾਰ ਬਲਾਕ ਦੇ ਪਿੰਡ ਰੋਗ ਤੋਂ ਹਰੀਜਨ ਬਸਤੀ ਦੇ ਲਈ ਕਰੀਬ ਇੱਕ ਕਿਲੋਮੀਟਰ ਲੰਬਾਈ ਦੀ ਸੜਕ ਦਾ ਨਿਰਮਾਣ ਮੰਡੀ ਬੋਰਡ ਵੱਲੋਂ 78.63 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਰੱਖੀਆਂ ਮੁਹੱਲਾ ਅੰਡੇਲੀ ਵਿਖੇ .52 ਕਿਲੋਮੀਟਰ ਲੰਬਾਈ ਦੀ ਸੜਕ ਤੇ 48.86 ਲੱਖ ਰੁਪਏ ਖਰਚ ਕਰਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published.