ਡਿਪਟੀ ਕਮਿਸ਼ਨਰ ਪੁਲਿਸ ਵਲੋਂ ਅਸਲਾ ਲੈ ਕੇ ਚੱਲਣ ’ਤੇ ਮਨਾਹੀ ਦੇ ਹੁਕਮ

Jalandhar Punjab ब्रेकिंग न्यूज़

ਜਲੰਧਰ, 10 ਜਨਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਆਫ ਪੁਲਿਸ (ਇਨਵੈਸਟੀਗੇਸ਼ਨ) ਜਸਕਿਰਨਜੀਤ ਸਿੰਘ ਤੇਜਾ ਵਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਕਮਿਸ਼ਨਰੇਟ ਜਲੰਧਰ ਦੀ ਹਦੂਦ ਅਦਰ ਆਉਂਦੇ ਸਾਰੇ ਅਸਲਾ ਲਾਇਸੰਸ ਧਾਰਕਾਂ ’ਤੇ ਅਸਲਾ ਲੈ ਕੇ ਚੱਲਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਹੁਕਮ ਭਾਰਤੀ ਫੌਜ, ਪੈਰਾ ਮਿਲਟਰੀ ਫੋਰਸ, ਵਰਦੀ ਵਿੱਚ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਹਥਿਆਰ ਰੱਖਣ ਦੀ ਆਗਿਆ ਮਿਲੀ ਹੋਵੇ, ’ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ 11 ਮਾਰਚ 2022 ਤੱਕ ਲਾਗੂ ਰਹੇਗਾ।

Leave a Reply

Your email address will not be published.