- Luka Doncic and the Dallas Mavericks dominate Phoenix Suns in Game 7. - May 16, 2022
- News Hunt Daily Evening E-Paper - May 15, 2022
- News Hunt Daily Evening E-Paper - May 15, 2022
ਪਠਾਨਕੋਟ, 05 ਫਰਵਰੀ (ਨਿਊਜ਼ ਹੰਟ)- ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਲਈ ਤਾਇਨਾਤ ਕੀਤੇ 4 ਚੋਣ ਅਬਜ਼ਰਵਰਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ , ਸ. ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾ-ਕਮ- ਰਿਟਰਨਿੰਗ ਅਫਸਰ 001 ਸੁਜਾਨਪੁਰ , ਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਰਿਟਰਨਿੰਗ ਅਫ਼ਸਰ 002-ਭੋਆ (ਅ.ਜ.), ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ-ਕਮ- ਰਿਟਰਨਿੰਗ ਅਫਸਰ 003 ਪਠਾਨਕੋਟ ਅਤੇ ਹਾਜ਼ਰ ਸਨ।
ਇਸ ਤੋਂ ਇਲਾਵਾ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅਤੇ 002-ਭੋਆ (ਅ.ਜ.)ਦੇ ਜਨਰਲ ਅਬਜਰਵਰ Mr. Andra Vamsi, IAS, ਵਿਧਾਨ ਸਭਾ ਚੋਣ ਹਲਕਾ 003- ਪਠਾਨਕੋਟ ਲਈ ਨਿਯੁਕਤ ਜਨਰਲ ਅਬਜਰਵਰ Mr. Pravin Chindhu Darade, IAS , ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਲਈ ਨਿਯੁਕਤ ਖਰਚਾ ਅਬਜਰਵਰ ਸ਼੍ਰੀ ਅਮਿਤ ਕੁਮਾਰ ਸੋਨੀ, ਅਤੇ ਜਿਲ੍ਹਾ ਪਠਾਨਕੋਟ ਲਈ ਨਿਯੁਕਤ ਪੁਲਿਸ ਅਬਜਰਵਰ ਸ਼੍ਰੀ ਅਨਿਲ ਕਿਸ਼ੋਰ ਯਾਦਵ, ਆਈ.ਪੀ.ਐਸ.,ਆਦਿ ਹਾਜਰ ਸਨ।
ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਅਬਜ਼ਰਵਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਰਿਟਰਨਿੰਗ ਅਫ਼ਸਰਾਂ ਨੇ ਅਬਜ਼ਰਵਰਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਬਾਰੇ ਜਾਣੂੰ ਕਰਵਾਇਆ।