- Luka Doncic and the Dallas Mavericks dominate Phoenix Suns in Game 7. - May 16, 2022
- News Hunt Daily Evening E-Paper - May 15, 2022
- News Hunt Daily Evening E-Paper - May 15, 2022
ਪਠਾਨਕੋਟ 25 ਅਪ੍ਰੈਲ (ਨਿਊਜ਼ ਹੰਟ)- ਆਪ ਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਹਿੱਤਾ ਦੇ ਲਈ ਖੜੀ ਹੈ ਅਤੇ ਜੋ ਸਾਡਾ ਕਣਕ ਦੀ ਖਰੀਦ ਦਾ ਸੀਜਨ ਹੈ ਉਹ ਮੰਡੀਆਂ ਅੰਦਰ ਪੂਰੀ ਤਰ੍ਹਾਂ ਨਾਲ ਠੀਕ ਚੱਲ ਰਿਹਾ ਹੈ, ਕਣਕ ਦੀ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਨਿਰਧਾਰਤ ਟੀਚੇ ਪੂਰੇ ਕੀਤੇ ਜਾਣਗੇ ਅਤੇ ਕਿਸਾਨਾਂ ਨੂੰੰ ਮੰਡੀਆਂ ਅੰਦਰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਅੱਜ ਜਿਲ੍ਹਾ ਪਠਾਨਕੋਟ ਦੀਆਂ ਦਾਨਾਂ ਮੰਡੀਆਂ ਦਾ ਵਿਸੇਸ ਦੋਰਾ ਕਰਨ ਮਗਰੋਂ ਜਿਲ੍ਹਾ ਪਠਾਨਕੋਟ ਦੀ ਸਰਨਾ ਮੰਡੀ ਵਿੱਚ ਵਿਸੇਸ ਗੱਲਬਾਤ ਦੋਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਵਿਸੇਸ ਤੋਰ ਤੇ ਮੰਡੀਆਂ ਦਾ ਦੋਰਾ ਕੀਤਾ ਗਿਆ ਹੈ ਜਿਸ ਅਧੀਨ ਜਿਲ੍ਹਾ ਪਠਾਨਕੋਟ ਦੀਆਂ ਮੰਡੀਆਂ ਦਾ ਦੋਰਾ ਕੀਤਾ ਹੈ, ਸਰਨਾ ਮੰਡੀ ਤੋਂ ਪਹਿਲਾ ਉਨ੍ਹਾਂ ਵੱਲੋਂ ਫਿਰੋਜਪੁਰ ਕਲ੍ਹਾਂ ਮੰਡੀ ਦਾ ਦੋਰਾ ਕਰਕੇ ਜਾਇਜਾ ਲਿਆ ਗਿਆ ਅਤੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ, ਫਤਿਹਗੜ੍ਹ ਚੂੜੀਆਂ ਅਤੇ ਬਟਾਲਾ ਆਦਿ ਦੀਆਂ ਮੰਡੀਆਂ ਦਾ ਦੋਰਾ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਰਜਨੀਸ ਕੌਰ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ, ਬਲਬੀਰ ਸਿੰਘ ਬਾਜਵਾ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ, ਅਮਿਤ ਮੰਟੂ ਸੁਜਾਨਪੁਰ ਹਲਕਾ ਇੰਚਾਰਜ , ਹੋਰ ਵੱਖ ਵੱਖ ਸੰਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ, ਆਢਤੀ ਯੂਨੀਅਨ ਦੇ ਆਹੁਦੇਦਾਰ, ਮੰਡੀਆਂ ਚੋਂ ਪਹੁੰਚੇ ਕਿਸਾਨ ਅਤੇ ਪਾਰਟੀ ਕਾਰਜਕਰਤਾ ਵੀ ਹਾਜਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸ.ਭਗਵੰਤ ਸਿੰਘ ਮਾਣ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਕਿਸਾਨਾਂ ਨਾਲ ਵਾਧਾ ਕੀਤਾ ਸੀ ਕਿ ਮੰਡੀਆਂ ਅੰਦਰ ਕਿਸਾਨਾਂ ਦੀ ਮਿਹਨਤ ਦੇ ਇੱਕ ਇੱਕ ਦਾਨੇ ਦੀ ਖਰੀਦ ਕੀਤੀ ਜਾਵੇਗੀ ਤਾਂ ਜੋ ਪੰਜਾਬ ਦਾ ਕਿਸਾਨਾ ਮੰਡੀਆਂ ਅੰਦਰ ਰੂਲੇ ਨਾ। ਉਨ੍ਹਾਂ ਕਿਹਾ ਕਿ ਭਾਵੇ ਕਿ ਮੰਡੀਆਂ ਅੰਦਰ ਪਹੁੰਚਣ ਵਾਲੀ ਕਣਕ ਦੇ ਝਾੜ ਅੰਦਰ ਫਰਕ ਪਿਆ ਹੈ ਅਤੇ ਦਾਨੇ ਵੀ ਕੰਮਜੋਰ ਹਨ ਪਰ ਸਰਕਾਰ ਨੇ ਅਪਣੀ ਜਿਮ੍ਹੇਦਾਰੀ ਪੂਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੰਡੀਆਂ ਦੇ ਅੰਦਰ 88 ਲੱਖ ਮੀਟਰਿਕ ਟਨ ਦੀ ਅਸੀਂ ਖਰੀਦ ਕੀਤੀ ਹੈ ਜਿਸ ਵਿੱਚੋਂ 83ਲੱਖ ਮੀਟਰਿਕ ਟਨ ਕਣਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਅਤੇ 5 ਲੱਖ ਮੀਟਰਿਕ ਟਨ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਹੈ। ਇਸ ਦੇ ਨਾਲ ਹੀ ਅਦਾਇਗੀ ਲਗਾਤਾਰ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੋਰ ਤੇ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਤੋਂ ਵੀ ਰਾਹਤ ਦੀ ਮੰਗ ਕੀਤੀ ਹੈ ਜਿਸ ਤੇ ਵਿਚਾਰ ਕਰਦਿਆਂ ਸੈਂਟਰ ਵੱਲੋਂ ਪੰਜਾਬ ਅੰਦਰ 5 ਟੀਮਾਂ ਨਿਯੁਕਤ ਕੀਤੀਆਂ ਗਈਆਂ ਸੀ ਜਿਨ੍ਹਾਂ ਵੱਲੋਂ ਮੰਡੀਆਂ ਅੰਦਰ ਸੈਂਪਲ ਲੈ ਕੇ ਸਾਰਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਡੀ ਰਾਹਤ ਪ੍ਰਦਾਨ ਕਰਨਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਅੰਦਰ ਲਾਭਪਾਤਰੀਆਂ ਨੂੰ ਕਣਕ ਆਦਿ ਨਹੀਂ ਦਿੱਤੀ ਗਈ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹੁਣ ਆਪ ਦੀ ਸਰਕਾਰ ਵੱਲੋਂ ਲਾਭਪਾਤਰੀ ਨੂੰ ਕਣਕ ਨਹੀਂ ਵਧੀਆਂ ਕਵਾਲਿਟੀ ਦਾ ਆਟਾ ਦਿੱਤਾ ਜਾਵੇਗਾ ਜੋ ਸਿੱਧਾ ਲਾਭਪਾਤਰੀ ਦੇ ਘਰ ਪਹੁੰਚਾਇਆ ਜਾਵੇਗਾ ਇਸ ਯੋਜਨਾ ਤੇ ਸਰਕਾਰ ਵਿਚਾਰ ਕਰ ਰਹੀ ਹੈ।
ਸਰਨਾ ਦਾਨਾਮੰਡੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਸਰਨਾ ਦਾਨਾਮੰਡੀ ਜੋ ਕਿ ਜਿਲ੍ਹੇ ਦੀ ਸਭ ਤੋਂ ਵੱਡੀ ਦਾਨਾ ਮੰਡੀ ਹੈ ਪਰ ਹੁਣ ਤੱਕ ਇਸ ਮੰਡੀ ਨੂੰ ਪੱਕਿਆ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਕਿਸਾਨਾਂ ਨੂੰ ਵੀ ਪ੍ਰੇਸਾਨੀ ਝੱਲਣੀ ਪੈਂਦੀ ਹੈ। ਮੈਂ ਪਹਿਲਾਂ ਵੀ ਇਸ ਮੰਡੀ ਨੂੰ ਪੱਕਿਆ ਕਰਨ ਦੇ ਹੱਕ ਵਿੱਚ ਰਿਹਾ ਹਾਂ ਅਤੇ ਹੁਣ ਜਦੋਂ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਹੈ ਅਤੇ ਉਹ ਖੁਦ ਸਰਕਾਰ ਦਾ ਹਿੱਸਾ ਹਨ ਇਸ ਲਈ ਉਹ ਸਰਨਾ ਮੰਡੀ ਦੇ ਲਈ ਕੂਝ ਕਰ ਕੇ ਦਿਖਾਉਂਣਗੇ ਜੋ ਖੇਤਰ ਦੇ ਲਈ ਬਹੁਤ ਵੱਡੀ ਗੱਲ ਹੋਵੇਗੀ।