26 C
Jalandhar
Friday, November 22, 2024

ਬਲੈਕ ਫੰਗਸ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹੇ ’ਚ ਫੈਲਾਈ ਜਾ ਰਹੀ ਹੈ ਜਾਗਰੂਕਤਾ : ਅਪਨੀਤ ਰਿਆਤ

ਹੁਸ਼ਿਆਰਪੁਰ, 24 ਮਈ :  ( ਨਿਊਜ਼ ਹੰਟ )  -ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਲੈਕ ਫੰਗਸ ਤੋਂ ਬਚਾਅ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਬੀਮਾਰੀ ਨੂੰ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਅ ਹਸਪਤਾਲਾਂ ਵਿੱਚ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਲੈਕ ਫੰਗਸ ਨੂੰ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਇਸਦੇ ਬਚਾਅ ਸਬੰਧੀ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਅਪਣਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ’ਤੇ ਮਰੀਜ ਡਾਕਟਰ ਨਾਲ ਸੰਪਰਕ ਕਰਕੇ ਇਸਦਾ ਇਲਾਜ ਕਰਵਾ ਲਵੇ ਤਾਂ ਇਸ ਬੀਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਉਨ੍ਹਾਂ ਮਰੀਜ਼ਾਂ ਨੂੰ ਵੱਧ ਪ੍ਰਭਾਵਿਤ ਕਰਦੀ ਹੈ ਜਿਸ ਦੀ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੁੰਦੀ ਹੈ ਪਰ ਕੁਝ ਸਾਵਧਾਨੀਆਂ ਅਪਣਾ ਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲੈਕ ਫੰਗਸ ਦੇ ਫੈਲਾਅ ਨੂੰ ਰੋਕਣ ਦੇ ਲਈ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਧਿਆਨ ਰੱਖਣਾ ਅਤੇ ਸਮੇਂ-ਸਮੇਂ ’ਤੇ ਮਰੀਜ਼ਾਂ ਦਾ ਮਾਸਕ ਬਦਲਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਕਸੀਜਨ ਨੂੰ ਸਾਫ ਸੁਥਰੇ ਵਾਤਾਵਰਣ ਵਿੱਚ ਰੱਖਣ ਅਤੇ ਆਕਸੀਜਨ ਕੰਸਨਟੇਟਰ ਦਾ ਪਾਣੀ ਸਮੇਂ-ਸਮੇਂ ’ਤੇ ਬਦਲਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਨ੍ਹਾਂ ਸਾਰੇ ਹਸਪਤਾਲਾਂ ਵਿੱਚ ਜਿਥੇ ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਹਿਾ ਹੈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਵਿਡ ਮਰੀਜ਼ ਜਦੋਂ ਠੀਕ ਹੋ ਕੇ ਘਰ ਜਾਂਦਾ ਹੈ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਲੈਕ ਫੰਗਸ ਤੋਂ ਬਚਣ ਸਬੰਧੀ ਸਾਵਧਾਨੀਆਂ ਦੇ ਬਾਰੇ ਵਿੱਚ ਦੱਸਿਆ ਜਾਵੇ।
ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲੈਕ ਫੰਗਸ ਦੀ ਇਨਫੈਕਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ ਚਾਹੇ ਉਹ ਕੋਵਿਡ ਮਰੀਜ਼ ਹੋਵੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਨੂੰ ਇਸ ਇਨਫੈਕਸ਼ਨ ਹੋਣ ਦਾ ਵੱਧ ਖਤਰਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਵਿੱਚ ਸਟੇਰੋਇਡ ਦਾ ਲੈਵਲ ਵੱਧ ਜਾਂਦਾ ਹੈ ਅਤੇ ਉਨ੍ਹਾਂ ਦੀ ਰੋਗਾਂ ਨਾਲ ਲਗਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਹਿਕਾ ਕਿ ਉਹ ਜ਼ਿਆਦਾ ਦੇਰ ਤੱਕ ਇਕ ਹੀ ਮਾਸਕ ਨਾ ਪਹਿਨਣ ਅਤੇ ਸਮੇਂ-ਸਮੇਂ ’ਤੇ ਇਸ ਨੂੰ ਬਦਲਦੇ ਰਹਿਣ। ਬਲੈਕ ਫੰਗਸ ਦੀਆਂ ਦਵਾਈਆਂ ਦੀ ਉਪਲਬਧਤਾ ਦੇ ਬਾਰੇ ਵਿੱਚ ਦੱਸਦਿਆਂ ਹੋਇਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸਦੀ ਉਪਲਬਧਤਾ ਸੂਬੇ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਵਿਡ ਦੇ ਮਰੀਜ਼ਾਂ ਦੇ ਲਈ ਰੈਮੇਡੇਸਿਵਰ ਨੂੰ ਕੰਟਰੋਲ ਤਰੀਕੇ ਨਾਲ ਪ੍ਰੀਸਕ੍ਰਿਪਸ਼ਨ ਦੇ ਆਧਾਰ ’ਤੇ ਇਸ਼ੂ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਬਲੈਕ ਫੰਗਸ ਦੀਆਂ ਦਵਾਈਆਂ ਵੀ ਪ੍ਰੀਕ੍ਰਿਪਸ਼ਨ ਦੇ ਆਧਾਰ ’ਤੇ ਇਸ਼ੂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੋਈ ਕਮੀ ਨਹੀਂ ਬਲਕਿ ਇਸ ਨੂੰ ਰੇਗੁਲੇਟਿਡ ਤਰੀਕੇ ਨਾਲ ਦਿੱਤਾ ਜਾਵੇਗਾ।
ਬਲੈਕ ਫੰਗਸ ਦੇ ਲੱਛਣ ਅਤੇ ਬਚਾਅ ਦੇ ਲਈ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੇਹਰੇ ਵਿੱਚ ਦਰਦ ਜਾਂ ਸੋਜ, ਨੱਕ ਬੰਦ ਹੋਣਾ ਹੈ ਨੱਕ ਤੋਂ ਭੂਰਾ ਪਾਣੀ ਨਿਕਲਣਾ, ਦੰਦਾਂ ਵਿੱਚ ਦਰਦ ਜਾਂ ਦੰਦਾਂ ਦਾ ਢੀਲਾ ਪੈਣਾ, ਅੱਖਾਂ ਵਿੱਚ ਲਾਲੀ, ਦਰਜ ਜਾਂ ਸੋਜ, ਬੁਖਾਰ ਅਤੇ ਸਾਹ ਵਿੱਚ ਦਿਕਤ, ਸਿਰ ਦਰਦ ਧੁੰਦਲਾ ਜਾਂ ਦੋ-ਦੋ ਨਜ਼ਰ ਆਉਣਾ ਬਲੈਕ ਫੰਗਸ ਦੇ ਲੱਛਣ ਹਨ। ਉਨ੍ਹਾਂ ਹਿਕਾ ਕਿ ਇਹ ਲੱਛਣ ਦਿਖਣ ’ਤੇ ਤੁਰੰਦ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਨੱਕ, ਕੰਨ ਅਤੇ ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸੂਗਰ ਦੇ ਗੰਭੀਰ ਰੋਗੀਆਂ, ਘੱਟ ਇਮਿਊਨਿਟੀ ਵਾਲੇ ਵਿਅਕਤੀਆਂ (ਐਚ.ਆਈ.ਵੀ, ਕੈਂਸਰ ਆਦਿ ਤੋਂ ਪੀੜਤ), ਸਟੋਰੋਅਡ, ਇਮਿਊਨੋਮੋਡੂਲੇਟਰਾ ਨਾਲ ਕੋਵਿਡ-19 ਤੋਂ ਠੀਕ ਹੋਏ ਵਿਅਕਤੀ, ਲੰਮੇ ਸਮੇਂ ਤੋਂ ਆਕਸੀਜਨ ’ਤੇ ਰਹਿਣ ਵਾਲੇ ਮਰੀਜ ਨੂੰ ਇਸ ਬਲੈਕ ਫੰਗਸ ਹੋਣ ਦਾ ਵੱਧ ਖਤਰਾ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਖਾਸਕਰ ਉਨ੍ਹਾਂ ਮਰੀਜ਼ਾਂ ਨੂੰ ਜਿਸ ਨੂੰ ਡਾਇਬਿਟੀਜ਼ ਹੁੰਦੀ ਹੈ ਜਾਂ ਜਿਸ ਨੂੰ ਵੱਧ ਸਟੇਰੋਅਡ ਦੇਣੇ ਪੈ ਰਹੇ ਹਨ ਉਨ੍ਹਾਂ ਵਿੱਚ ਇਹ ਬੀਮਾਰੀ ਪਾਈ ਜਾ ਰਹੀ ਹੈ। ਕਿਉਂਕਿ ਉਨ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੈਲਫ ਮੈਡੀਕੇਸ਼ਨ ਨਾ ਕਰਨ ਅਤੇ ਨਾ ਹੀ ਆਪਣੇ ਆਪ ਸਟੋਰਾਅਡ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਰੀਜ਼ ਡਾਕਟਰ ਦੇ ਕੋਲ ਜਾਂਦਾ ਹੈ ਅਤੇ ਉਸ ਨੂੰ ਸ਼ੂਗਰ ਦੀ ਬੀਮਾਰੀ ਹੈ ਤਾਂ ਉਹ ਡਾਕਟਰ ਨੂੰ ਆਪਣੀ ਪੂਰੀ ਹਿਸਟਰੀ ਦੇਣ। ਉਨ੍ਹਾਂ ਕਿਹਾ ਕਿ ਕਿਉਂਕਿ ਸ਼ੂਗਰ ਦਾ ਲੈਵਲ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਡਾਕਟਰ ਆਪਣੇ ਹਿਸਾਬ ਨਾਲ ਮਰੀਜ਼ ਨੂੰ ਦਵਾਈ ਦਿੱਦਾ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles