ਫਗਵਾੜਾ 4 ਜੂਨ (ਸ਼ਿਵ ਕੋੜਾ) ਪ੍ਰਾਚੀਨ ਸ੍ਰੀ ਖਾਟੂ ਸ਼ਿਆਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ‘ਚ ਸਥਾਨਕ ਰੇਲਵੇ ਰੋਡ ‘ਤੇ ਸ਼ਿਆਮ ਰਸੋਈ ਦੇ ਬੈਨਰ ਹੇਠ ਹਰੇਕ ਐਤਵਾਰ ਨੂੰ ਵਰਤਾਏ ਜਾਣ ਵਾਲੇ ਦੁਪਿਹਰ ਦੇ ਫਰੀ ਭੋਜਨ ਦੀ ਲੜੀ ਹੇਠ ਅੱਜ ਦੀ ਸੇਵਾ ਭਗਤ ਕਬੀਰ ਜੀ ਦੀ ਜਯੰਤੀ ਨੂੰ ਸਮਰਪਿਤ ਕਰਕੇ ਵਰਤਾਈ ਗਈ। ਜਿਸਦਾ ਸ਼ੁੱਭ ਆਰੰਭ ਐਸ.ਐਚ.ਓ. ਥਾਣਾ ਸਿਟੀ ਅਮਨਦੀਪ ਕੁਮਾਰ ਵਲੋਂ ਕਰਵਾਇਆ ਗਿਆ। ਉਹਨਾਂ ਦੇ ਨਾਲ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਤੇ ਕ੍ਰਮਚਾਰੀ ਵੀ ਸਨ। ਐਸ.ਐਚ.ਓ. ਸਿਟੀ ਨੇ ਸਮੂਹ ਹਾਜਰੀਨ ਨੂੰ ਭਗਤ ਕਬੀਰ ਜੀ ਦੀ ਜਯੰਤੀ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਪੰਡਿਤ ਜੁਗਲ ਕਿਸ਼ਰੋ ਅਤੇ ਉਹਨਾਂ ਦੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਸਮਰੱਥ ਵਿਅਕਤੀ ਅਤੇ ਸੰਸਥਾ ਨੂੰ ਲੋੜਵੰਦਾਂ ਦੀ ਸੰਭਵ ਸੇਵਾ ਸਹਾਇਤਾ ਜਰੂਰ ਕਰਨੀ ਚਾਹੀਦੀ ਹੈ। ਉਹਨਾਂ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਵੀ ਕਹੀ। ਪੰਡਿਤ ਜੁਗਲ ਕਿਸ਼ੋਰ ਨੇ ਲੰਗਰ ਦੀ ਸੇਵਾ ਵਰਤਾਉਣ ਲਈ ਪਹੁੰਚੇ ਪਤਵੰਤਿਆਂ ਤੋਂ ਇਲਾਵਾ ਸਹਿਯੋਗ ਲਈ ਗਉਸ਼ਾਲਾ ਤੇ ਸ਼ਿਆਮ ਰਸੋਈ ਸੇਵਾ ਸੰਮਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਹਰੇਕ ਐਤਵਾਰ ਦੁਪਿਹਰ 12 ਤੋਂ 3 ਵਜੇ ਤੱਕ ਫਰੀ ਭੋਜਨ ਕਰਵਾਇਆ ਜਾਂਦਾ ਹੈ। ਭਗਵਾਨ ਸ੍ਰੀ ਖਾਟੂ ਸ਼ਿਆਮ ਜੀ ਦੇ ਅਸ਼ੀਰਵਾਦ ਨਾਲ ਇਹ ਸੇਵਾ ਦੋ ਸਾਲ ਤੋਂ ਵੱਧ ਸਮੇਂ ਤੋਂ ਨਿਰਵਿਘਨ ਜਾਰੀ ਹੈ ਅਤੇ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਤਾਰਾ ਚੰਦ, ਜੁਗਲ ਕਿਸ਼ੋਰ ਚਾਨਣਾ, ਦੀਪਕ ਰਾਣਾ, ਗੁਰਦੀਪ ਸਿੰਘ, ਗੋਵਿੰਦ ਭਾਰਗਵ, ਚੇਤਨ ਕੁਮਾਰ, ਅਸ਼ੋਕ ਕੁਮਾਰ, ਕੰਚਨ, ਪ੍ਰੀਆ, ਸੁਨੀਤਾ, ਵੇਦ ਪ੍ਰਕਾਸ਼ ਭਾਰਗਵ, ਯੋਗੇਸ਼, ਮੋਹਿਤ ਆਦਿ ਹਾਜਰ ਸਨ।