ਪਠਾਨਕੋਟ: 21 ਅਪ੍ਰੈਲ (ਨਿਊਜ਼ ਹੰਟ)- ਆਜਾਦੀ ਦੇ ਅ੍ਰਮਿਤ ਮਹੋਤਸਵ ਦੇ ਅਧੀਨ ਪੂਰੇ ਪੰਜਾਬ ਅੰਦਰ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਅਧੀਨ 21 ਅਪ੍ਰੈਲ ਨੂੰ ਘਰੋਟਾ ਬਲਾਕ ਦੇ ਪਿੰਡ ਘਿਆਲਾ ਵਿੱਚ ਡਾ. ਬਿੰਦੂ ਗੁਪਤਾ ਐਸ.ਐਮ.ਓ. ਘਰੋਟਾ ਦੀ ਪ੍ਰਧਾਨਗੀ ਵਿੱਚ ਸਿਹਤ ਮੇਲਾ ਲਗਾਇਆ ਗਿਆ। ਇਸ ਮੋਕੇ ਤੇ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਸਿਹਤ ਮੇਲੇ ਦਾ ਸੁਭਅਰੰਭ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਸੁਨੀਲ ਕੁਮਾਰ ਐਸ.ਐਮ.ਓ. ਪਠਾਨਕੋਟ, ਡਾ. ਓ.ਪੀ. ਵਿੱਗ,ਨੀਰਜ ਠਾਕੁਰ, ਸੁਨੀਲ ਸਰਮਾ, ਰਛਪਾਲ, ਸਤੀਸ ਕੁਮਾਰ,ਮੋਂਟੀ, ਪ੍ਰਵੇਸ ਕੁਮਾਰੀ, ਰਿੰਕੂ ਸਿੰਘ, ਉਂਕਾਰ ਸਿੰਘ,ਰਘੂ ਸਿੰਘ, ਸੰਜੂ, ਗਗਨਦੀਪ ਸਰਮਾ ਅਤੇ ਹੋਰ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀ ਸਰਕਾਰ ਹੈ ਅਤੇ ਜਨਤਾ ਦੀ ਸੇਵਾ ਲਈ ਹਰ ਦਮ ਤਿਆਰ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਦਾ ਉਦੇਸ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦਿੱਤੀਆਂ ਜਾਣ ਜਿਸ ਅਧੀਨ ਪੂਰੇ ਜਿਲ੍ਹਾ ਪਠਾਨਕੋਟ ਵਿੱਚ ਸਿਹਤ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਹਤ ਮੇਲਿਆ ਦਾ ਉਦੇਸ ਜਿੱਥੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਚੰਗੀ ਸਿਹਤ ਦੇ ਪ੍ਰਤੀ ਜਾਗਰੁਕ ਕਰਨਾ ਵੀ ਹੈ । ਉਨ੍ਹਾਂ ਕਿਹਾ ਕਿ ਸਾਡੀ ਵੀ ਸਾਰਿਆਂ ਦੀ ਜਿਮ੍ਹੇਦਾਰੀ ਬਣਦੀ ਹੈ ਕਿ ਅਸੀਂ ਅਪਣੇ ਘਰਾਂ ਅਤੇ ਆਲੇ ਦੁਆਲੇ ਸਾਫ ਸਫਾਈ ਬਣਾਈ ਰੱਖੀਏ। ਸਿਹਤ ਮੇਲੇ ਦੋਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਹਾਜਰ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ ਆਮ ਆਦਮੀ ਪਾਰਟੀ ਨੇ ਪੋਦੇ ਲਗਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਅਪਣੀ ਜਿਮ੍ਹੇਦਾਰੀ ਦਾ ਸੰਦੇਸ ਵੀ ਦਿੱਤਾ। ਸਿਹਤ ਵਿਭਾਗ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਿਹਤ ਮੇਲੇ ਦੋਰਾਨ ਲੋਕਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ।