ਪਠਾਨਕੋਟ , 24 ਮਈ 2021 ( ਨਿਊਜ਼ ਹੰਟ ): ਪੰਜਾਬ ਸਰਕਾਰ ਵਲੋਂ ਅਧੀਨ ਸੇਵਾਵਾਂ ਚੋਣ ਬੋਰਡ ਮੁਹਾਲੀ ਵਲੋਂ ਉੱਚ ਉਦਯੋਗਿਕ ਉੱਨਤੀ ਅਫਸਰ, ਬਲਾਕ ਪੱਧਰ ਪ੍ਰਸਾਰ ਅਫਸਰ ਅਤੇ ਆਬਕਾਰੀ ਤੇ ਕਰ ਨਿਰੀਖਕ ਦੀਆਂ ਕੁਲ 168 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਕਿ 50 ਪ੍ਰਤੀਸ਼ਤ ਨਾਲ ਪਾਸ ਗਰੈਜ਼ੂਏਟ ਪਾਸ ਪ੍ਰਾਰਥੀ ਮਿਤੀ 15-05-2021 ਤੱਕ ਸਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਅਪਲਾਈ ਕਰਨ ਲਈ ਬੋਰਡ ਦੀ ਵੈਬਸਾਈਟ ਤੇ ਲਿੰਕ 21-05-21 ਤੋਂ ਸੁਰੂ ਹੋ ਚੁੱਕਾ ਹੈ। ਯੋਗ ਅਤੇ ਚਾਹਵਾਨ ਪ੍ਰਾਰਥੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ ਅਤੇ ਅਪਲਾਈ ਕਰਨ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਵੀ ਪ੍ਰਾਰਥੀਆਂ ਨੂੰ ਮੁਫਤ ਇੰਟਰਨੈਟ ਅਤੇ ਕੰਪਿਊਟਰਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਵਿਖੇ ਆ ਕੇ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਅਸਾਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਰਲ ਸ੍ਰੇਣੀ ਦੇ ਪ੍ਰਾਰਥੀਆਂ ਲਈ ਉਮਰ ਹੱਦ ਦੀ ਉਪਰਲੀ ਸੀਮਾ 37 ਸਾਲ, ਅਨੁਸੂਚਿਤ ਜਾਤੀ ਅਤੇ ਪੱਛੜੀ ਸ੍ਰਣੀ ਲਈ 42 ਸਾਲ ਅਤੇ ਸਾਬਕਾ ਫੋਜੀਆਂ ਲਈ 47 ਸਾਲ ਰੱਖੀ ਗਈ ਹੈ।ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲਂੋ ਜਨਰਲ ਸੇ੍ਰਣੀ ਲਈ 1000 ਰੁਪਏ, ਅਨੁਸੂਚਿਤ ਤੇ ਪੱਛੜੀ ਸ੍ਰੇਣੀ ਲਈ 250 ਰੁਪਏ, ਸਾਬਕਾ ਫੋਜੀਆਂ ਤੇ ਉਨ੍ਹਾਂ ਦੇ ਆਸਰਿਤਾਂ ਲਈ 200 ਰੁਪਏ ਅਤੇ ਦਿਵਿਆਂਗ ਪ੍ਰਾਥੀਆਂ ਲਈ 500 ਰੁਪਏ ਨਿਰਧਾਰਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਦੀ ਵੈਬਸਾਈਟ www.sssb.punjab.gov.in ਤੇ ਚੈਕ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ: 7657825214 ਤੇ ਸੰਪਰਕ ਕੀਤਾ ਜਾ ਸਕਦਾ ਹੈ।