ਫਗਵਾੜਾ 21 ਜੂਨ (ਸ਼ਿਵ ਕੋੜਾ) ਡਾਇਰੈਕਟਰ ਆਯੁਰਵੇਦਾ ਪੰਜਾਬ ਅਤੇ ਜ਼ਿਲ੍ਹਾ ਆਯੁਰਵੈਦਾ ਯੂਨਾਨੀ ਅਫਸਰ ਡਾਕਟਰ ਕੁਸਮ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਮਾਣਕ ਵਿਖੇ 9ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾਕਟਰ ਗੁਰਦੀਪ ਸਿੰਘ ਆਯੁਵੈਦਿਕ ਮੈਡੀਕਲ ਅਫਸਰ ਨੇ ਪਿੰਡ ਵਾਸੀਆਂ ਨੂੰ ਯੋਗਾ ਕਰਵਾਉਣ ਦੇ ਨਾਲ ਨਾਲ ਸਾਡੇ ਜੀਵਨ ਵਿੱਚ ਯੋਗਾ ਦੀ ਮਹੱਤਤਾ ਅਤੇ ਉਪਯੋਗਿਕਤਾ ਬਾਰੇ ਜਾਗਰੁਕ ਕੀਤਾ। ਉਹਨਾਂ ਪਿੰਡ ਵਾਸੀਆਂ ਨੂੰ ਯੋਗਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਸਿਰਫ ਯੋਗਾ ਕਰਕੇ ਹੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ। ਯੋਗਾ ਭਾਰਤ ਦੀ ਪ੍ਰਾਚੀਨ ਸੱਭਿਅਤਾ ਦਾ ਇੱਕ ਅਟੁੱਟ ਅੰਗ ਹੈ। ਯੋਗਾ ਦੀ ਸਾਰਥਕਤਾ ਕਰਕੇ ਅੱਜ ਪੂਰਾ ਵਿਸ਼ਵ ਭਾਰਤ ਵੱਲ ਅਗੁਵਾਈ ਦੀ ਉਮੀਦ ਨਾਲ ਦੇਖ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚੋਂ ਇਨਸਾਨ ਨੂੰ ਕੁੱਝ ਸਮਾਂ ਆਪਣੇ ਸਰੀਰ ਦੀ ਤੰਦਰੁਸਤੀ ਲਈ ਵੀ ਕੱਢਣਾ ਚਾਹੀਦਾ ਹੈ, ਜਿਸ ਵਿੱਚ ਯੋਗਾ ਇੱਕ ਮਹੱਤਵਪੂਰਨ ਰੋਲ ਨਿਭਾ ਸਕਦਾ ਹੈ। ਇਸ ਯੋਗਾ ਕੈਂਪ ਵਿੱਚ ਪਿੰਡ ਵਾਸੀਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ।