ਪਠਾਨਕੋਟ,29 ਸਤੰਬਰ (ਨਿਊਜ਼ ਹੰਟ)- ਡਾ.ਰਮੇਸ ਕੁਮਾਰ ਅੱਤਰੀ ਰਿਟਾਇਰਡ ਜਿਲ੍ਹਾਂ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵੱਲੋਂ ਡਾ.ਨਰੇਸ ਕੁਮਾਰ ਮਾਹੀ ਨਵ ਨਿਯੁਕਤ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੰਦੇ ਹੋਏ ਓਹਨਾ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮਾਣਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਆਯੂਸ ਸੋਸਾਇਟੀ ਬਣਾਉਣ ਲਈ ਡਿਊਟੀ ਲਗਾਈ ਗਈ ਸੀ ਅੱਜ ਉਸ ਸੋਸਾਇਟੀ ਨੂੰ ਰਜਿਸਟਰਡ ਕਰਵਾ ਕੇ ਸਾਰੇ ਸਟਾਫ ਵਿੱਚ ਡਾ.ਮਾਹੀ ਨੂੰ ਰਜਿਸਟ੍ਰੇਸਨ ਸਰਟੀਫਿਕੇਟ ਭੇਂਟ ਕੀਤਾ ਗਿਆ। ਇਸ ਮੋਕੇ ਤੇ ਡਾ.ਨਰੇਸ ਕੁਮਾਰ ਮਾਹੀ ਨਵ ਨਿਯੁਕਤ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੇ ਉਨ੍ਹਾਂ ਵੱਲੋਂ ਡਾ. ਰਮੇਸ ਕੁਮਾਰ ਅੱਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਡਾ. ਰਮੇਸ ਅੱਤਰੀ ਉਨ੍ਹਾਂ ਨੂੰ ਸਹਿਯੋਗ ਦਿੰਦੇ ਰਹਿਣਗੇ।