ਪਠਾਨਕੋਟ, 2 ਨਵੰਬਰ (ਨਿਊਜ਼ ਹੰਟ)- ਅੱਜ ਮਿਤੀ 02-11-2021 ਨੂੰ ਉਪ ਮੰਡਲ ਮੈਜਿਸਟਰੇਟ-ਕਮ- ਚੋਣਕਾਰ ਰਜਿਸਟਰੇਸ਼ਨ ਅਫ਼ਸਰ 003 ਪਠਾਨਕੋਟ ਸ. ਗੁਰਸਿਮਰਨ ਸਿੰਘ ਢਿੱਲੋ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰੰਗ ਹਾਲ ਕਮਰਾ ਨੰ: 218 ਵਿੱਚ ਹਲਕੇ ਦੇ ਸਮੂਹ ਸੈਕਟਰ ਅਫ਼ਸਰਾਂ ਤੇ ਸਮੂਹ ਬੀ.ਐਲ.ੳਜ਼ ਨਾਲ ਮੀਟਿੰਗ ਕੀਤੀ।
ਮੀਟਿੰਗ ਵਿੱਚ ਮਾਨਯੋਗ ਮੁੱਖ ਚੋਣ ਅਫ਼ਸਰ ,ਪੰਜਾਬ ਵੱਲੋਂ ਯੋਗਤਾ ਮਿਤੀ 01-01-2022 ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਜਾਣਕਾਰੀ ਦਿੱਤੀ। ਸੀ੍ਰ ਗੁਰਸਿਮਰਨ ਸਿੰਘ ਢਿਲੋਂ ਨੇ ਦਸਿਆ ਕਿ ਮਿਤੀ 01-11-2021 ਤੋ 30-11-2021 ਤੱਕ ਨਵੀਆਂ ਵੋਟਾਂ ਬਣਾਇਆ ਜਾਣਗੀਆਂ, ਮਰ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਅਤੇ ਪਹਿਲਾਂ ਬਣੇ ਵੋਟਰਾਂ ਵਿੱਚ ਲੋੜ ਅਨੁਸਾਰ ਸੁਧਾਈ ਕੀਤੀ ਜਾਵੇਗੀ। ਸ. ਗੁਰਸਿਮਰਨ ਸਿੰਘ ਢਿਲੋਂ ਨੇ ਦੱਸਿਆ ਕਿ ਜਿਸ ਨੋਜਵਾਨ ਦੀ ਜਨਮ ਤਾਰੀਖ 01-01-2004 ਜਾਂ ਉਸਤੋਂ ਪਹਿਲਾਂ ਦੀ ਹੈ ਉਹ ਆਪਣੀ ਵੋਟ NVSP ਪੋਰਟਲ ਤੇ ਆਈ.ਡੀ.ਬਣਾ ਕੇ,ਵੋਟਰ ਹੈਲਪ ਐਪ ਰਾਂਹੀ,ਬੀ.ਐਲ.ੳ. ਰਾਹੀਂ ਜਾਂ ਮੇਰੇ ਦਫ਼ਤਰ ਦੇ ਕਮਰਾ ਨੰ:215 ਜਿਲ੍ਹਾ ਪ੍ਰਬੰਧਕੀ ਬਲਾਕ ਮਲਿਕਪੁਰ ਲੁੜੀਦੇਂ ਦਸਤਾਵੇਜ਼ ਪੇਸ ਕਰਕੇ ਆਪਣੀ ਵੋਟ ਬਣਵਾ ਸਕਦਾ ਹੈ। ਟਰੇਨਿੰਗ ਮੀਟਿੰਗ ਵਿੱਚ ਸ. ਢਿਲੋਂ ਨੇ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਸਮੁੱਚੇ ਸੈਕਟਰ ਅਫ਼ਸਰਾਂ ਤੇ ਸਮੁੱਚੇ ਬੀ.ਐਲ.ੳ. ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤੋ ਜਾਣੂ ਕਰਵਾਇਆ ।
ਸ. ਗੁਰਸਿਮਰਨ ਸਿੰਘ ਢਿੱਲੋਂ ਨੇ ਪਠਾਨਕੋਟ ਦੇ ਨਾਗਰਿਕਾਂ ਨੂੰ, ਰਾਜਨੈਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ, ਐਨ.ਜੀ.ੳਜ਼ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੁੰ ਵੀ ਅਪੀਲ ਕੀਤੀ ਕਿ ਉਹ ਬੀ.ਐਲ.ੳ ਵਲੋਂ ਮਿਤੀ 06-11-2021, 07-11-2021, 20-11-2021 ਅਤੇ 21-11-2021 ਨੂੰ ਹਰੇਕ ਬੂਥ ਉਪਰ ਲਗਾਏ ਜਾਣ ਵਾਲੇ ਕੈਂਪਾ ਵਿੱਚ ਜਾ ਕੇ ਆਪਣੀ ਵੋਟ ਬਣਵਾਉਣ ਅਤੇ ਹੋਰਨਾ ਨੁੰ ਵੀ ਵੋਟ ਬਣਾਉਣ ਲਈ ਪ੍ਰੇਰਤ ਕਰਨ ਅਤੇ ਲਗਾਏ ਜਾ ਰਹੇ ਕੈਪਾਂ ਦਾ ਭਰਭੂਰ ਲਾਭ ਉਠਾਉਣ।
