9.2 C
Jalandhar
Monday, December 23, 2024

ਐਮ.ਪੀ ਮਨੀਸ਼ ਤਿਵਾੜੀ ਨੇ ਕੀਤੀ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਨਾਲ ਮੁਲਾਕਾਤ |

ਖਰੜ, 16 ਜੂਨ ( ਨਿਊਜ਼ ਹੰਟ ) :

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਜ਼ਿਲਾ ਮੋਹਾਲੀ ਦੇ ਖਰੜ ਵਿਧਾਨ ਸਭਾ ਹਲਕੇ ਦੇ ਪਿੰਡ ਤੱਕੀ ਪੁਰ ਵਿਖੇ ਵੱਖ-ਵੱਖ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਇਲਾਕਿਆਂ ਦੀਆਂ ਸਮੱਸਿਆਵਾਂ ਜਾਣੀਆਂ ਗਈਆਂ ਅਤੇ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਉਨ੍ਹਾਂ ਦਾ ਹੱਲ ਕਰਵਾਇਆ ਗਿਆ।
ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਹੈ। ਇਸ ਲੜੀ ਹੇਠ, ਵਿਕਾਸ ਦੇ ਰਾਹ ਵਿੱਚ ਕੋਈ ਵੀ ਅੜਚਨ ਨਹੀਂ ਪੈਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਸਰਪੰਚਾਂ ਤੇ ਪੰਚਾਂ ਵੱਲੋਂ ਉਨ੍ਹਾਂ ਦੇ ਇਲਾਕਿਆਂ ਵਿੱਚ ਸੜਕਾਂ, ਗਲੀਆਂ-ਨਾਲੀਆਂ, ਪੀਣ ਯੋਗ ਪਾਣੀ ਦੀ ਵਿਵਸਥਾ, ਬਿਜਲੀ, ਸਿਹਤ ਸੁਵਿਧਾਵਾਂ ਆਦਿ ਬਾਰੇ ਜਾਣਕਾਰੀ ਲਈ ਅਤੇ ਮੌਕੇ ਉਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਹੱਲ ਕੱਢਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਮਰਿੰਦਰ ਸਿੰਘ ਕੰਗ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਦੀਪਕ ਭਾਰਦਵਾਜ ਤਹਿਸੀਲਦਾਰ ਮਾਜਰੀ, ਜਸਪ੍ਰੀਤ ਕੌਰ ਬੀਡੀਓ, ਹਰਨੇਕ ਸਿੰਘ ਪੰਚ ਤੱਕੀ ਪੁਰ, ਗੁਰਵਿੰਦਰ ਸਿੰਘ ਬਿੱਟੂ ਪੜੌਲ, ਦਰਸ਼ਨ ਸਿੰਘ ਨੰਗਲ, ਜਸਵਿੰਦਰ ਕੌਰ ਸਰਪੰਚ ਤੱਕੀ ਪੁਰ, ਬਲਜਿੰਦਰ ਕੌਰ ਪੰਚ ਤਕੀ ਪੁਰ, ਗਿਆਨੀ ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਪ੍ਰਧਾਨ, ਅਮਰੀਕ ਸਿੰਘ ਨੰਬਰਦਾਰ,ਸੁੱਖਾ ਸਰਪੰਚ ਸ਼ੇਖਪੁਰਾ ਸੰਦੀਪ ਸਰਪੰਚ ਸੀਸਵਾ, ਕੁਲਵਿੰਦਰ ਸਿੰਘ ਪਲਹੇੜੀ ਸਰਪੰਚ, ਗੁਰਮੇਲ ਸਿੰਘ ਸਰਪੰਚ ਹੁਸ਼ਿਆਰਪੁਰ, ਜਿੰਦਰ ਸਿੰਘ ਸਰਪੰਚ ਭੜੌਜੀਆਂ, ਮਦਨ ਸਿੰਘ ਸਰਪੰਚ ਮਾਣਕਪੁਰ ਸ਼ਰੀਫ, ਲਾਭ ਸਿੰਘ ਸਰਪੰਚ ਰਾਣੀ ਮਾਜਰਾ, ਰੋਮੀ ਸਰਪੰਚ ਢਕੋਰਾ ਕਲਾਂ ਵੀ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles