ਪਠਾਨਕੋਟ: 18 ਮਈ 2021:– ( ਨਿਊਜ਼ ਹੰਟ ) ਇਸ ਸਮੇਂ ਅਸੀਂ ਕੋਵਿਡ-19 ਦੀ ਦੂਸਰੀ ਲਹਿਰ ਵਿੱਚੋਂ ਗੁਜਰ ਰਹੇ ਹਾਂ ਅਤੇ ਕਰੋਨਾ ਦੇ ਹੋ ਰਹੇ ਪ੍ਰਸਾਰ ਦੇ ਚਲਦਿਆਂ ਸਰਕਾਰ ਵੱਲੋਂ ਵੱਖ ਵੱਖ ਸਥਾਨਾਂ ਤੇ ਕੈਂਪ ਲਗਾ ਕੇ ਰਜਿਸਟ੍ਰਰਡ ਉਸਾਰੀ ਕਿਰਤੀਆਂ ਲਈ ਕਰੋਨਾ ਤੋਂ ਬਚਾਓ ਲਈ ਕੋਵਿਡ ਵੈਕਸੀਨੇਸ਼ਨ ਲਗਾਉਂਣ ਲਈ ਕੈਂਪ ਲਗਾ ਕੇ ਕਰੋਨਾ ਤੋਂ ਬਚਾਓ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਵੱਲੋਂ ਕੀਤਾ ਗਿਆ। ਜਿਕਰਯੋਗ ਹੈ ਕਿ ਮੰਗਲਵਾਰ ਨੂੰ ਕਬੀਰ ਭਵਨ ਸੁਜਾਨਪੁਰ ਅਤੇ ਪਿੰਡ ਮਨਵਾਲ ਵਿਖੇ ਕੈਂਪ ਲਗਾ ਕੇ ਕਰੀਬ 300 ਉਸਾਰੀ ਕਿਰਤੀਆਂ ਨੂੰ ਕੋਵਿਡ ਤੋਂ ਬਚਾਓ ਲਈ ਟੀਕਾਕਰਨ ਕੀਤਾ ਗਿਆ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰ੍ਹਾਂ ਉਸਾਰੀ ਕਿਰਤੀਆਂ ਲਈ 19 ਮਈ ਨੂੰ ਪਿੰਡ ਘੋਹ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਰਜਿਸਟ੍ਰਰਡ ਉਸਾਰੀ ਕਿਰਤੀ ਕਰੋਨਾ ਤੋਂ ਬਚਾਓ ਲਈ ਟੀਕਾ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰਜਿਸਟ੍ਰਰਡ ਉਸਾਰੀ ਕਿਰਤੀ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਵਿੱਚ 2.91 ਲੱਖ ਰਜਿਸਟਰਡ ਨਿਰਮਾਣ ਮਜਦੂਰਾਂ ਨੂੰ 3000 ਰੁਪਏ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਜਿਸ ਅਧੀਨ ਸਰਕਾਰ ਵੱਲੋਂ ਜੋ ਰਜਿਸਟ੍ਰਰਡ ਮਜਦੂਰਾਂ ਨੂੰ 3 ਹਜਾਰ ਰੁਪਏ ਦਾ ਜੋ ਭੱਤਾ ਦੇਣ ਦਾ ਫੈਂਸਲਾ ਕੀਤਾ ਗਿਆ ਹੈ ਇਹ ਦੋ ਕਿਸਤਾਂ ਵਿੱਚ ਯਾਨੀ 1500-1500 ਰੁਪਏ ਕਰਕੇ ਦਿੱਤਾ ਜਾਣਾ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਲੇਬਰ ਵਿਭਾਗ ਨਾਲ ਰਜਿਸਟ੍ਰਰਡ ਨਿਰਮਾਣ ਮਜਦੂਰਾਂ ਦੀ ਸੰਖਿਆ ਕਰੀਬ 10 ਹਜਾਰ ਹੈ ਅਤੇ ਪਹਿਲੀ ਕਿਸਤ ਜਲਦੀ ਹੀ ਰਜਿਸਟ੍ਰਰਡ ਕਾਮਿਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
ਉਨ੍ਹਾਂ ਉਸਾਰੀ ਕਿਰਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਕਰੋਨਾਂ ਤੋਂ ਬਚਾਓ ਲਈ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਇਸ ਵਿੱਚ ਡਰਨ ਦੀ ਕੋਈ ਗੱਲ ਨਹੀਂ ਹੈ ਇਹ ਟੀਕਾਕਰਨ ਆਪ ਦੀ ਜਿੰਦਗੀ ਨੂੰ ਸੁਰੱਖਿਆ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਹਰੇਕ ਉਸਾਰੀ ਕਿਰਤੀ ਨੂੰ ਅਪੀਲ ਹੈ ਕਿ ਅਪਣੀ ਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਅੱਗੇ ਆੳ ਅਤੇ ਵੈਕਸੀਨ ਕਰਵਾਓ।