
ਕੇਂਦਰ ਸਰਕਾਰ ਵਲੋਂ ਡਰਾਇਵਰਾ ਲਈ ਲਿਆਂਦੇ ਗਏ ਕਾਨੂੰਨ ਖਿਲਾਫ ਦੇਸ਼ ਭਰ ਚ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ ਜਿਸ ਤੇ ਡਰਾਈਵਰਾਂ ਚ ਕਾਫੀ ਜਿ਼ਆਦਾ ਰੋਸ ਪਾਇਆ ਜਾ ਰਿਹਾ ਹੈ। ਹੁਸਿ਼ਆਰਪੁਰ ਦੀ ਗੱਲ ਕਰੀਏ ਤਾਂ ਹੁਸਿ਼ਆਰਪੁਰ ਚ ਵੀ ਹਾਲਾਤ ਕੁਝ ਵਧੀਆ ਨਹੀਂ ਹਨ ਤਸਵੀਰਾਂ ਦੇ।ਖ ਕੇ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਚ ਕੋਈ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਲੋਕਾਂ ਚ ਵੀ ਬਹੁਤ ਜਿ਼ਆਦਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਦਾ ਜੋ ਦਿਲ ਕਰਦਾ ਹੈ ਉਹ ਉਵੇਂ ਹੀ ਕਰ ਰਿਹਾ ਹੈ ਜੱਦ ਕਿ ਲੋਕਾਂ ਦੀ ਰਾਏ ਨਹੀਂ ਲਈ ਜਾ ਰਹੀ ਹੈ।